PBKS v MI : ਪੰਜਾਬ ਦੀ ਮੁੰਬਈ 'ਤੇ ਸ਼ਾਨਦਾਰ ਜਿੱਤ, 9 ਵਿਕਟਾਂ ਨਾਲ ਹਰਾਇਆ

Friday, Apr 23, 2021 - 11:06 PM (IST)

ਚੇਨਈ- ਕਪਤਾਨ ਲੋਕੇਸ਼ ਰਾਹੁਲ (ਅਜੇਤੂ 60) ਤੇ ਕ੍ਰਿਸ ਗੇਲ (ਅਜੇਤੂ 43) ਦੀ ਦੂਜੇ ਵਿਕਟ ਦੇ ਲਈ 79 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਪੰਜਾਬ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਮੁਕਾਬਲੇ 'ਚ ਸ਼ੁੱਕਰਵਾਰ ਨੂੰ ਇੱਥੇ ਪੰਜਾ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 9 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਸੈਸ਼ਨ ਦੀ ਦੂਜੀ ਜਿੱਤ ਦਰਜ ਕੀਤੀ। ਕਪਤਾਨ ਰੋਹਿਤ ਸ਼ਰਮਾ ਦੀਆਂ 63 ਦੌੜਾਂ ਦੀ ਪਾਰੀ ਤੋਂ ਬਾਅਦ ਵੀ ਮੁੰਬਈ ਇੰਡੀਅਨਜ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ 'ਤੇ 131 ਦੌੜਾਂ ਦੌੜਾਂ ਬਣਾ ਸਕੀ। ਪੰਜਾਬ ਨੇ 17.4 ਓਵਰ 'ਚ ਇਕ ਵਿਕਟ 'ਤੇ 132 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। 

PunjabKesari

ਇਹ ਖ਼ਬਰ ਪੜ੍ਹੋ- ECB ਨੇ ਦਿੱਤਾ ਵੱਡਾ ਬਿਆਨ, IPL ਨਹੀਂ ਖੇਡ ਸਕੇਗਾ ਆਰਚਰ


ਲੋਕੇਸ਼ ਰਾਹੁਲ ਨੇ 52 ਗੇਂਦਾਂ ਦੀ ਸ਼ਾਨਦਾਰ ਪਾਰੀ 'ਚ ਤਿੰਨ ਛੱਕਿਆਂ ਤੇ ਤਿੰਨ ਹੀ ਛੱਕੇ ਲਗਾਏ, ਜਦਕਿ ਗੇਲ ਨੇ 35 ਗੇਂਦਾਂ ਦੀ ਪਾਰੀ 'ਚ ਪੰਜ ਚੌਕੇ 2 ਛੱਕੇ ਲਗਾਏ। ਪੰਜਾਬ ਦੇ ਲਈ ਮਯੰਕ ਅਗਰਵਾਲ ਨੇ ਵੀ 25 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਲੋਕੇਸ਼ ਰਾਹੁਲ ਦੇ ਨਾਲ ਪਹਿਲੇ ਵਿਕਟ ਦੇ ਲਈ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਰੋਹਿਤ ਨੇ 52 ਗੇਂਦਾਂ ਦੀ ਆਪਣੀ ਪਾਰੀ 'ਚ ਪੰਜ ਚੌਕੇ ਤੇ 2 ਛੱਕੇ ਲਗਾਏ। ਉਨ੍ਹਾਂ ਨੇ ਸੂਰਯ ਕੁਮਾਰ ਯਾਦਵ ਦੇ ਨਾਲ ਤੀਜੇ ਵਿਕਟ ਦੇ ਲਈ 79 ਦੌੜਾਂ ਦੀ ਸਾਂਝੇਦਾਰੀ ਕੀਤੀ। ਸੂਰਯ ਕੁਮਾਰ ਯਾਦਵ ਨੇ 27 ਗੇਂਦਾਂ 'ਚ 33 ਦੌੜਾਂ ਬਣਾਈਆਂ। 

PunjabKesari
ਪੰਜਾਬ ਕਿੰਗਜ਼ ਦੇ ਲਈ ਮੁਹੰਮਦ ਸ਼ੰਮੀ ਤੇ ਸੈਸ਼ਨ ਦਾ ਪਹਿਲਾ ਮੈਚ ਖੇਡ ਰਹੇ ਰਵੀ ਬਿਸ਼ਨੋਈ ਨੇ 2-2 ਵਿਕਟਾਂ ਹਾਸਲ ਕੀਤੀਆਂ। ਦੀਪਕ ਹੁੱਡਾ ਤੇ ਅਰਸ਼ਦੀਪ ਸਿੰਘ ਨੇ 1-1 ਵਿਕਟ ਹਾਸਲ ਕੀਤੀ। 

 

PunjabKesari

ਇਹ ਖ਼ਬਰ ਪੜ੍ਹੋ- ਮੇਸੀ ਨੇ ਦਿਵਾਈ ਬਾਰਸੀਲੋਨਾ ਨੂੰ ਸ਼ਾਨਦਾਰ ਜਿੱਤ

PunjabKesari
ਸੰਭਾਵਿਤ ਟੀਮਾਂ :-

ਪੰਜਾਬ ਕਿੰਗਜ਼ : ਕੇ. ਐਲ. ਰਾਹੁਲ (ਕਪਤਾਨ ਤੇ ਵਿਕਟਕੀਪਰ), ਮਯੰਕ ਅਗਰਵਾਲ, ਕ੍ਰਿਸ ਗੇਲ, ਨਿਕੋਲਸ ਪੂਰਨ, ਦੀਪਕ ਹੁੱਡਾ, ਮੋਇਸਜ਼ ਹੈਨਰੀਕਸ, ਸ਼ਾਹਰੁਖ ਖਾਨ, ਫੈਬੀਅਨ ਐਲਨ, ਐਮ ਅਸ਼ਵਿਨ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ.

ਮੁੰਬਈ ਇੰਡੀਅਨਜ਼: ਕੁਇੰਟਨ ਡੀ ਕੌਕ (ਵਿਕਟਕੀਪਰ), ਰੋਹਿਤ ਸ਼ਰਮਾ (ਕਪਤਾਨ), ਸੂਰਯਕੁਮਾਰ ਯਾਦਵ, ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਕੀਰੋਨ ਪੋਲਾਰਡ, ਕਰੂਣਾਲ ਪੰਡਯਾ, ਰਾਹੁਲ ਚਾਹਰ, ਜੈਅੰਤ ਯਾਦਵ, ਜਸਪਰੀਤ ਬੁਮਰਾਹ, ਟ੍ਰੇਂਟ ਬੋਲਟ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News