ਪੰਜਾਬ ਦੇ ਪੁੱਤਰ ਅਭਿਸ਼ੇਕ ਸ਼ਰਮਾ ਨੇ ਰਚਿਆ ਇਤਿਹਾਸ, 14 ਗੇਂਦਾਂ 'ਚ ਫਿਫਟੀ ਜੜ ਬਣਾ'ਤੇ ਕਈ ਨਵੇਂ ਰਿਕਾਰਡ
Monday, Jan 26, 2026 - 10:27 AM (IST)
ਗੁਹਾਟੀ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਜਾ ਰਹੀ ਟੀ-20 ਸੀਰੀਜ਼ ਦੇ ਤੀਜੇ ਮੁਕਾਬਲੇ ਵਿੱਚ ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਇਤਿਹਾਸ ਰਚ ਦਿੱਤਾ ਹੈ। ਅਭਿਸ਼ੇਕ ਨੇ ਮਹਿਜ਼ 14 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕਰਕੇ ਕਈ ਵੱਡੇ ਰਿਕਾਰਡ ਆਪਣੇ ਨਾਮ ਕਰ ਲਏ ਹਨ। ਉਨ੍ਹਾਂ ਦੀ ਇਸ ਧਮਾਕੇਦਾਰ ਪਾਰੀ ਦੀ ਬਦੌਲਤ ਭਾਰਤ ਨੇ 154 ਦੌੜਾਂ ਦਾ ਟੀਚਾ ਸਿਰਫ਼ 10 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਅਭਿਸ਼ੇਕ ਸ਼ਰਮਾ ਨੇ ਆਪਣੀ ਇਸ ਪਾਰੀ ਦੌਰਾਨ 20 ਗੇਂਦਾਂ ਵਿੱਚ ਨਾਬਾਦ 68 ਦੌੜਾਂ ਬਣਾਈਆਂ, ਜਿਸ ਵਿੱਚ 7 ਚੌਕੇ ਅਤੇ 5 ਛੱਕੇ ਸ਼ਾਮਲ ਸਨ।
ਧਮਾਕੇਦਾਰ ਪ੍ਰਦਰਸ਼ਨ ਨਾਲ ਲਾਈ ਰਿਕਾਰਡਾਂ ਦੀ ਝੜੀ
1. ਅਭਿਸ਼ੇਕ ਨੇ ਨਿਊਜ਼ੀਲੈਂਡ ਵਿਰੁੱਧ ਸਭ ਤੋਂ ਤੇਜ਼ ਫਿਫਟੀ ਲਾਈ ਹੈ। ਉਨ੍ਹਾਂ ਨੇ ਡੇਵਿਡ ਵਾਰਨਰ (20 ਗੇਂਦਾਂ) ਦਾ ਰਿਕਾਰਡ ਤੋੜ ਦਿੱਤਾ ਹੈ।
2. ਅਭਿਸ਼ੇਕ ਨੇ ਭਾਰਤ ਲਈ ਦੂਜੀ ਸਭ ਤੋਂ ਤੇਜ਼ ਫਿਫਟੀ ਲਾਈ ਹੈ। ਟੀ-20 ਅੰਤਰਰਾਸ਼ਟਰੀ ਵਿੱਚ ਭਾਰਤ ਲਈ ਸਭ ਤੋਂ ਤੇਜ਼ ਫਿਫਟੀ ਦਾ ਰਿਕਾਰਡ ਅਜੇ ਵੀ ਯੁਵਰਾਜ ਸਿੰਘ (12 ਗੇਂਦਾਂ) ਦੇ ਨਾਮ ਹੈ, ਜਦਕਿ ਅਭਿਸ਼ੇਕ 14 ਗੇਂਦਾਂ ਨਾਲ ਦੂਜੇ ਨੰਬਰ 'ਤੇ ਆ ਗਏ ਹਨ।
