ਪ੍ਰੀ-ਕੁਆਰਟਰ ਫੁੱਟਬਾਲ ਮੁਕਾਬਲੇ ’ਚ ਪੰਜਾਬ ਨੇ ਛੱਤੀਸ਼ਗੜ੍ਹ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਕੀਤਾ ਪ੍ਰਵੇਸ਼
Wednesday, Jan 10, 2024 - 12:41 PM (IST)
ਲੁਧਿਆਣਾ- ਨੈਸ਼ਨਲ ਸਕੂਲ ਖੇਡਾਂ ਦੇ ਚੌਥੇ ਦਿਨ ਅੰਡਰ-19 ਲੜਕੀਆਂ ਦੇ ਮੁਕਾਬਲੇ ’ਚ ਪੰਜਾਬ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਪੰਜਾਬ, ਪੱਛਮੀ ਬੰਗਾਲ, ਕੇਰਲ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਅਤੇ ਝਾਰਖੰਡ ਦੀਆਂ ਫੁੱਟਬਾਲ ਦੀਆਂ ਟੀਮਾਂ ਨੇ ਕੱਲ੍ਹ ਦੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਫੁੱਟਬਾਲ ਮੈਚ ’ਚ ਕੁਆਰਟਰ ਫਾਈਨਲ ਅਤੇ ਸੈਮੀਫਾਈਨਲ 10 ਜਨਵਰੀ ਅਤੇ ਫਾਈਨਲ 11 ਜਨਵਰੀ ਨੂੰ ਹੋਣਗੇ। ਜ਼ਿਲਾ ਸਿੱਖਿਆ ਅਧਿਕਾਰੀ ਡਿੰਪਲ ਮਦਾਨ ਨੇ ਫੁੱਟਬਾਲ, ਜੂਡੋ ਅਤੇ ਕਰਾਟੇ ਖੇਡ ਮੈਦਾਨ ’ਚ ਪੁੱਜ ਕੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ। ਪ੍ਰੀ-ਕੁਆਰਟਰ ਫਾਈਨਲ ਮੁਕਾਬਲਿਆਂ ਵਿਚ ਪੰਜਾਬ ਨੇ ਛੱਤੀਸ਼ਗੜ੍ਹ ਨੂੰ 2-0 ਨਾਲ ਹਰਾਇਆ। ਪੱਛਮੀ ਬੰਗਾਲ ਨੇ ਹਰਿਆਣਾ ਨੂੰ 1-0 ਨਾਲ, ਕੇਰਲ ਨੇ ਤਾਮਿਲਨਾਡੂ ਨੂੰ 1-0 ਨਾਲ, ਮਹਾਰਾਸ਼ਟਰ ਨੇ ਬਿਹਾਰ ਨੂੰ 2-0 ਨਾਲ, ਉੱਤਰ ਪ੍ਰਦੇਸ਼ ਨੇ ਜੰਮੂ-ਕਸ਼ਮੀਰ ਨੂੰ 5-0 ਨਾਲ, ਮੱਧ ਪ੍ਰਦੇਸ਼ ਨੇ ਦਿੱਲੀ ਨੂੰ 3-1 ਨਾਲ, ਗੁਜਰਾਤ ਨੇ ਚੰਡੀਗੜ੍ਹ ਨੂੰ 2-0 ਨਾਲ ਹਰਾਇਆ।
ਕਰਾਟੇ ਅੰਡਰ-19 ਸਾਲ 40 ਕਿਲੋ (ਲੜਕੇ) ਭਾਰ ਵਰਗ ’ਚ ਪੰਜਾਬ ਦੇ ਜਤਿਨ ਨੇ ਛੱਤੀਸ਼ਗੜ੍ਹ ਦੇ ਸੰਤੋਸ਼ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹਰਿਆਣਾ ਦੇ ਕਰਿਸ਼ ਅਤੇ ਵਿੱਦਿਆ ਭਾਰਤੀ ਦੇ ਚਿਰੂ ਸਾਂਝੇ ਤੌਰ ’ਤ ਤੀਜੇ ਸਥਾਨ ’ਤੇ ਰਹੇ। ਕਰਾਟੇ ਅੰਡਰ-19, 45 ਕਿਲੋਗ੍ਰਾਮ ਵਰਗ (ਲੜਕੇ) ਮੁਕਾਬਲੇ ’ਚ ਉੱਤਰ ਪ੍ਰਦੇਸ਼ ਦੇ ਅਭਿ ਰਾਜਪੂਤ ਨੇ ਦਿੱਲੀ ਦੇ ਪ੍ਰਥਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਤੀਜੇ ਸਥਾਨ ਦੇ ਲਈ ਬਿਹਰ ਦੇ ਮਨਜੀਤ ਸਿੰਘ ਅਤੇ ਅਸਮ ਦੇ ਤਕਸੇਲ ਦੇ ਵਿਚਕਾਰ ਮੁਕਾਬਲਾ ਬਰਾਬਰੀ ’ਤੇ ਰਿਹਾ।
ਕਰਾਟੇ ਅੰਡਰ-19, 36 ਕਿਲੋ (ਗਰਲਜ਼) ਪ੍ਰਤੀਯੋਗਤਾ ’ਚ ਉੱਤਰ ਪ੍ਰਦੇਸ਼ ਦੀ ਸੁਵਾਸਿਤਕ ਕੁਮਾਰੀ ਨੇ ਦਿੱਲੀ ਦੀ ਕਨਿਕਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਰਨਾਟਿਕਾ ਦੀ ਅਮਰੂਥਾ ਅਤੇ ਪੰਜਾਬ ਦੀ ਸਲੋਨੀ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੀ। ਲੜਕੀਆਂ ਦੇ ਕਰਾਟੇ ਅੰਡਰ- 19,40 ਕਿਲੋ ਵਰਗ ਵਿਚ ਉੱਤਰ ਪ੍ਰਦੇਸ਼ ਦੀ ਸਸ਼ੀ ਕਲਾ ਨੇ ਪੰਜਾਬ ਦੀ ਮਨਵੀਰ ਕੌਰ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।
ਹਰਿਆਣਾ ਦੀ ਸਾਨੀਆ ਅਤੇ ਕੇਰਲ ਦੀ ਆਸ਼ਿਫਾ ਦੇ ਵਿਚਕਾਰ ਤੀਜੇ ਸਥਾਨ ਦਾ ਮੁਕਾਬਲਾ ਟਾਈ ਰਿਹਾ। 19 ਸਾਲ ਤੋਂ ਘੱਟ 44 ਕਿਲੋ ਭਾਰ ਵਰਗ ਦੀਆਂ ਲੜਕੀਆਂ ਦੀ ਪ੍ਰਤੀਯੋਗਤਾ ’ਚ ਪੰਜਾਬ ਦੀ ਦਲਜੀਤ ਨੇ ਤਾਮਿਲਨਾਡੂ ਦੀ ਮੋਹਨ ਲਕਸ਼ਮੀ ਨੂੰ ਹਰਾ ਪਹਿਲਾ ਸਥਾਨ ਪ੍ਰਾਪਤ ਕੀਤਾ। ਤੀਜੇ ਸਥਾਨ ਲਈ ਛੱਤੀਸ਼ਗੜ੍ਹ ਦੀ ਜਿਗਿਆਸਾ ਅਤੇ ਕੇਰਲ ਦੀ ਫਿਦਾ ਦੇ ਵਿਚਕਾਰ ਮੈਚ ਟਾਈ ਹੋ ਗਿਆ। ਜੂਡੋ ਅੰਡਰ- 36 ’ਚ ਪੰਜਾਬ ਦੀ ਸਲੋਨੀ ਨੇ ਕਾਂਸੀ ਮੈਡਲ, ਅੰਡਰ- 40 ਵਿਚ ਮਨਵੀਰ ਕੌਰ ਬਲ ਨੇ ਚਾਂਦੀ ਮੈਡਲ ਅਤੇ ਅੰਡਰ- 44 ਵਿਚ ਪੰਜਾਬ ਦੀ ਦਲਜੀਤ ਕੌਰ ਨੇ ਗੋਲਡ ਮੈਡਲ ਜਿੱਤਿਆ, ਜਦਕਿ ਲੜਕਿਆਂ ਵਿਚ ਅੰਡਰ- 40 ਕਿਲੋ ਭਾਰ ਵਰਗ ਵਿਚ ਪੰਜਾਬ ਦੇ ਜਤਿਨ ਕੁਮਾਰ ਅਤੇ ਅੰਡਰ- 62 ਕਿਲੋ ਵਿਚ ਗਗਨਦੀਪ ਸ਼ਰਮਾ ਨੇ ਗੋਲਡ ਮੈਡਲ ਜਿੱਤੇ।
ਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।