ਪੰਜਾਬ ਨੇ ਹਿਮਾਚਲ ਨੂੰ ਅੱਠ ਵਿਕਟਾਂ ਨਾਲ ਹਰਾਇਆ
Tuesday, Nov 12, 2019 - 08:18 PM (IST)

ਚੰਡੀਗੜ੍ਹ— ਤੇਜ਼ ਗੇਂਦਬਾਜ਼ ਸੰਦੀਪ ਸ਼ਰਮਾ ਦੀਆਂ 8 ਦੌੜਾਂ 'ਤੇ ਚਾਰ ਵਿਕਟਾਂ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਓਪਨਰ ਸਿਮਰਨ ਸਿੰਘ ਦੀਆਂ ਅਜੇਤੂ 57 ਦੌੜਾਂ ਨਾਲ ਪੰਜਾਬ ਨੇ ਹਿਮਾਚਲ ਪ੍ਰਦੇਸ਼ ਨੂੰ ਸੈਯਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਦੇ ਗਰੁੱਪ 'ਸੀ' ਮੈਚ 'ਚ ਮੰਗਲਵਾਰ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਹਿਮਾਚਲ ਦੀ ਟੀਮ 20 ਓਵਰ 'ਚ 9 ਵਿਕਟ 'ਤੇ 87 ਦੌੜਾਂ ਹੀ ਬਣਾ ਸਕੀ। ਓਪਨਰ ਪ੍ਰਸ਼ਾਂਤ ਚੋਪੜਾ ਨੇ ਅਜੇਤੂ 46 ਦੌੜਾਂ ਬਣਾਈਆਂ, ਜਦਕਿ ਹੋਰ ਕੋਈ ਬੱਲੇਬਾਜ਼ ਨਹੀਂ ਚੱਲ ਸਕਿਆ। ਸੰਦੀਪ ਨੇ ਅੱਠ ਦੌੜਾਂ 'ਤੇ ਚਾਰ ਵਿਕਟ ਤੇ ਹਰਪ੍ਰੀਤ ਬਰਾਰ ਨੇ 18 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਪੰਜਾਬ ਨੇ 9.3 ਓਵਰ 'ਚ 2 ਵਿਕਟਾਂ 'ਤੇ 90 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਸਿਮਰਨ ਨੇ 32 ਗੇਂਦਾਂ 'ਤੇ ਸੱਤ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਅਜੇਤੂ 57 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਪੰਜਾਬ ਦੀ ਚਾਰ ਮੈਚਾਂ 'ਚ ਇਹ ਤੀਜੀ ਜਿੱਤ ਹੈ 12 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਆ ਗਿਆ ਹੈ। ਦੂਜੇ ਪਾਸੇ ਹਿਮਾਚਲ ਦੀ ਚਾਰ ਮੈਚਾਂ 'ਚ ਤੀਜੀ ਹਾਰ ਹੈ।