ਪੰਜਾਬ ਬਣਿਆ ਅਖਿਲ ਭਾਰਤੀ ਪੁਲਸ ਹਾਕੀ ਚੈਂਪੀਅਨ

Tuesday, Dec 12, 2017 - 11:23 PM (IST)

ਪੰਜਾਬ ਬਣਿਆ ਅਖਿਲ ਭਾਰਤੀ ਪੁਲਸ ਹਾਕੀ ਚੈਂਪੀਅਨ

ਸੋਨੀਪਤ— ਹਰਿਆਣਾ ਦੇ ਸੋਨੀਪਤ ਵਿਚ ਮੋਤੀ ਲਾਲ ਨਹਿਰੂ ਸਕੂਲ ਆਫ ਸਪੋਰਟਸ, ਰਾਈ (ਐੱਮ. ਐੱਨ. ਐੱਸ. ਐੱਸ.) ਵਿਚ ਆਯੋਜਿਤ 66ਵੀਂ ਅਖਿਲ ਭਾਰਤੀ ਪੁਲਸ ਹਾਕੀ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿਚ ਮੰਗਲਵਾਰ ਪੰਜਾਬ ਨੇ ਬੀ. ਐੱਸ. ਐੱਫ. ਨੂੰ 3-0 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ। ਮੁੱਖ ਮਹਿਮਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ।   ਫਾਈਨਲ ਮੁਕਾਬਲਾ ਪੰਜਾਬ ਤੇ ਬੀ. ਐੱਸ. ਐੱਫ. ਵਿਚਾਲੇ ਖੇਡਿਆ ਗਿਆ। ਪੰਜਾਬ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਮੈਚ ਦੀ ਸ਼ੁਰੂਆਤ ਵਿਚ ਹੀ ਆਪਣੀ ਬੜ੍ਹਤ ਬਣਾ ਲਈ ਅਤੇ ਅੰਤ ਤਕ ਬਰਕਰਾਰ ਰੱਖਿਆ।


Related News