IPL 2020 : ਪੰਜਾਬ ਦਾ ਰਿਕਾਰਡ, UAE ਵਿਚ ਹੁਣ ਤੱਕ ਨਹੀਂ ਹਾਰੀ ਕੋਈ ਵੀ ਮੈਚ

Sunday, Sep 20, 2020 - 08:11 PM (IST)

IPL 2020 : ਪੰਜਾਬ ਦਾ ਰਿਕਾਰਡ, UAE ਵਿਚ ਹੁਣ ਤੱਕ ਨਹੀਂ ਹਾਰੀ ਕੋਈ ਵੀ ਮੈਚ

ਦੁਬਈ - ਆਈ. ਪੀ. ਐੱਲ.-2020 ਦੇ ਦੂਜੇ ਮੈਚ ਵਿਚ ਜਿਥੇ ਕਿੰਗਜ਼ ਇਲੈਵਨ ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਦਿੱਲੀ ਕੈਪੀਟਲਸ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਉਥੇ, ਯੂ. ਏ. ਈ. ਵਿਚ ਪੰਜਾਬ ਦੀ ਟੀਮ ਹੁਣ ਤੱਕ ਇਕ ਵੀ ਮੈਚ ਨਹੀਂ ਹਾਰੀ ਹੈ। ਟੀਮ ਨੇ ਇਥੇ 2014 ਵਿਚ ਸਾਰੇ 5 ਮੈਚਾਂ ਵਿਚ ਜਿੱਤ ਦਰਜ ਕੀਤੀ ਸੀ। ਨਾਲ ਹੀ ਪੰਜਾਬ ਨੇ ਪਿਛਲੇ 3 ਸੀਜ਼ਨ ਵਿਚ ਆਪਣਾ ਪਹਿਲਾ ਮੈਚ ਜਿੱਤਿਆ ਹੈ। ਅਜਿਹੇ ਵਿਚ ਟੀਮ ਆਪਣੇ ਇਸ ਰਿਕਾਰਡ ਨੂੰ ਬਰਕਰਾਰ ਰੱਖਣਾ ਚਾਹਵੇਗੀ। ਹਾਲਾਂਕਿ, ਇਸ ਵਾਰ ਬਿਹਤਰੀਨ ਸਪਿਨਰਾਂ ਨਾਲ ਸਜੀ ਦਿੱਲੀ ਕੈਪੀਟਲਸ ਭਾਰੀ ਪੈ ਸਕਦੀ ਹੈ। ਟੀਮ ਵਿਚ ਦਿੱਗਜ਼ ਰਵੀਚੰਦ੍ਰਨ ਅਸ਼ਵਿਨ ਅਤੇ ਅਕਸ਼ਰ ਪਟੇਲ ਜਿਹੇ ਬਿਹਤਰੀਨ ਸਪਿਨਰਸ ਹਨ। ਇਨਾਂ ਨੂੰ ਸਲੋਅ ਪਿੱਚ 'ਤੇ ਕਾਫੀ ਮਦਦ ਮਿਲੇਗੀ। ਅਸ਼ਵਿਨ ਪਿਛਲੀ ਵਾਰ ਪੰਜਾਬ ਟੀਮ ਦੇ ਕਪਤਾਨ ਸਨ।

ਯੂ. ਏ. ਈ. ਵਿਚ ਦਿੱਲੀ ਦਾ ਖਰਾਬ ਰਿਕਾਰਡ
ਲੋਕ ਸਭ ਚੋਣਾਂ ਕਾਰਨ ਆਈ. ਪੀ. ਐੱਲ. 2009 ਵਿਚ ਸਾਊਥ ਅਫਰੀਕਾ ਅਤੇ 2014 ਸੀਜ਼ਨ ਦੇ ਸ਼ੁਰੂਆਤੀ 20 ਮੈਚ ਯੂ. ਏ. ਈ. ਵਿਚ ਹੋਏ ਸਨ। ਉਦੋਂ ਯੂ. ਏ. ਈ. ਵਿਚ ਦਿੱਲੀ ਦਾ ਰਿਕਾਰਡ ਬੇਹੱਦ ਖਰਾਬ ਰਿਹਾ ਸੀ। ਟੀਮ ਨੇ ਉਦੋਂ ਇਥੇ 5 ਵਿਚੋਂ 2 ਮੈਚ ਜਿੱਤੇ ਅਤੇ 3 ਹਾਰੇ ਸਨ।

ਰਾਹੁਲ ਕੋਲ 2 ਹਜ਼ਾਰ ਰਨ ਬਣਾਉਣ ਦਾ ਮੌਕਾ
ਲੋਕੇਸ਼ ਰਾਹੁਲ ਇਸ ਮੈਚ ਵਿਚ ਜੇਕਰ 23 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਆਈ. ਪੀ. ਐੱਲ. ਵਿਚ ਆਪਣੇ 2 ਹਜ਼ਾਰ ਦੌੜਾਂ ਪੂਰੀਆਂ ਕਰ ਲੈਣਗੇ। ਉਹ ਅਜਿਹਾ ਕਰਨ ਵਾਲੇ 20ਵੇਂ ਭਾਰਤੀ ਹੋਣਗੇ। ਇਸ ਮਾਮਲੇ ਵਿਚ ਟਾਪ 'ਤੇ ਆਰ. ਸੀ. ਬੀ. ਦੇ ਕਪਤਾਨ ਵਿਰਾਟ ਕੋਹਲੀ ਕਾਬਜ਼ ਹਨ, ਜਿਨ੍ਹਾਂ ਨੇ ਹੁਣ ਤੱਕ 5412 ਦੌੜਾਂ ਬਣਾਈਆਂ ਹਨ। ਇਸ ਤੋਂ ਬਾਅਦ ਸੀ. ਐੱਸ. ਕੇ. ਦੇ ਸੁਰੇਸ਼ ਰੈਨਾ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਨੇ ਹੁਣ ਤੱਕ 5368 ਦੌੜਾਂ ਬਣਾਈਆਂ ਹਨ।

100 ਛੱਕੇ ਲਾਉਣ ਵਾਲੇ ਖਿਡਾਰੀ ਬਣ ਸਕਦੇ ਹਨ ਧਵਨ ਅਤੇ ਪੰਤ
ਆਈ. ਪੀ. ਐੱਲ. ਵਿਚ 100 ਛੱਕਿਆਂ ਦਾ ਅੰਕੜਾ ਛੋਹਣ ਲਈ ਸ਼ਿਖਰ ਧਵਨ ਨੂੰ 4 ਜਦਕਿ ਰਿਸ਼ਭ ਪੰਤ ਨੂੰ 6 ਛੱਕਿਆਂ ਦੀ ਜ਼ਰੂਰਤ ਹੈ। ਹੁਣ ਤੱਕ 11 ਭਾਰਤੀ ਹੀ ਅਜਿਹਾ ਕਰ ਚੁੱਕੇ ਹਨ। ਇਸ ਮਾਮਲੇ ਵਿਚ ਮਹਿੰਦਰ ਸਿੰਘ ਧੋਨੀ (209), ਰੋਹਿਤ ਸ਼ਰਮਾ (194), ਸੁਰੇਸ਼ ਰੈਨਾ (194), ਵਿਰਾਟ ਕੋਹਲੀ (190) ਟਾਪ-4 ਵਿਚ ਹਨ।

ਉਥੇ ਹੀ ਪੰਜਾਬ ਦੀ ਟੀਮ ਨੇ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ 14 ਮੈਚ ਦਿੱਲੀ ਦੇ ਖਿਲਾਫ ਹੀ ਜਿੱਤੇ ਹਨ। ਦੋਹਾਂ ਵਿਚਾਲੇ ਹੁਣ ਤੱਕ 24 ਮੁਕਾਬਲੇ ਖੇਡੇ ਗਏ। ਦਿੱਲੀ ਨੇ 10 ਮੈਚ ਜਿੱਤੇ ਹਨ। ਪਿਛਲੇ ਸੀਜ਼ਨ ਵਿਚ ਦੋਹਾਂ ਨੂੰ ਇਕ-ਇਕ ਮੈਚ ਵਿਚ ਜਿੱਤ ਮਿਲੀ ਸੀ।


author

Khushdeep Jassi

Content Editor

Related News