ਪੁਣੇ ਐੱਫ.ਸੀ. ਨੇ ਏ.ਟੀ.ਕੇ. ਨੂੰ 3-0 ਨਾਲ ਹਰਾਇਆ

Sunday, Jan 21, 2018 - 09:33 AM (IST)

ਪੁਣੇ, (ਬਿਊਰੋ)— ਮੇਜ਼ਬਾਨ ਪੁਣੇ ਸਿਟੀ ਨੇ ਅੱਜ ਇੱਥੇ ਇੰਡੀਅਨ ਸੁਪਰ ਲੀਗ ਦੇ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਿਛਲੇ ਚੈਂਪੀਅਨ ਏ.ਟੀ.ਕੇ. ਨੂੰ 3-0 ਨਾਲ ਹਰਾਇਆ। ਪੁਣੇ ਲਈ ਆਦਿਲ ਖਾਨ ਨੇ 32ਵੇਂ, ਡਿਏਗੋ ਕਾਰਲੋਸ ਨੇ 59ਵੇਂ ਮਿੰਟ ਅਤੇ ਰੋਹਿਤ ਕੁਮਾਰ ਨੇ 77ਵੇਂ ਮਿੰਟ ਗੋਲ ਦਾਗੇ।
 

ਇਸ ਨਾਲ ਟੀਮ ਨੇ ਪਿਛਲੇ ਮੈਚ 'ਚ ਚੇਨਈਅਨ ਐੱਫ.ਸੀ. ਦੇ ਖਿਲਾਫ ਮਿਲੀ ਹਾਰ ਦੇ ਬਾਅਦ ਵਾਪਸੀ ਕੀਤੀ। ਇਸ ਜਿੱਤ ਨਾਲ ਪੁਣੇ ਨੇ ਨਾਕਆਊਟ ਪੜਾਅ 'ਚ ਪਹੁੰਚਣ ਦੀਆਂ ਉਮੀਦਾਂ ਕਾਇਮ ਰੱਖੀਆਂ ਕਿਉਂਕਿ ਟੀਮ 19 ਅੰਕ ਲੈ ਕੇ ਤੀਜੇ ਸਥਾਨ 'ਤੇ ਹੈ। ਪੁਣੇ ਦੀ ਟੀਮ ਹੁਣ ਬੁੱਧਵਾਰ ਨੂੰ ਜਮਸ਼ੇਦਪੁਰ ਐੱਫ.ਸੀ. ਨਾਲ ਭਿੜੇਗੀ ਜਦਕਿ ਏ.ਟੀ.ਕੇ. ਦਾ ਸਾਹਮਣਾ ਘਰੇਲੂ ਮੈਦਾਨ 'ਤੇ ਚੇਨਈਅਨ ਨਾਲ ਹੋਵੇਗਾ।


Related News