ਸੌਰਾਸ਼ਟਰ ਪ੍ਰੀਮੀਅਰ ਲੀਗ ''ਚ ਖੇਡੇਗਾ ਪੁਜਾਰਾ

05/09/2019 12:14:02 AM

ਰਾਜਕੋਟ— ਭਾਰਤ ਦਾ ਮੁੱਖ ਟੈਸਟ ਬੱਲੇਬਾਜ਼ ਚੇਤੇਸ਼ਵਰ ਪੁਜਾਰਾ 10 ਮਈ ਤੋਂ ਇਥੇ ਸ਼ੁਰੂ ਹੋਣ ਵਾਲੇ ਟੀ-20 ਟੂਰਨਾਮੈਂਟ ਸੌਰਾਸ਼ਟਰ ਪ੍ਰੀਮੀਅਰ ਲੀਗ ਦੇ ਸ਼ੁਰੂਆਤੀ ਪੜਾਅ ਵਿਚ ਹਿੱਸਾ ਲਵੇਗਾ। ਟੈਸਟ ਮਾਹਿਰ ਪੁਜਾਰਾ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਟੀ-20 ਲੀਗਜ਼ ਵਿਚ ਖੇਡ ਰਿਹਾ ਹੈ। ਇਸ ਵਿਚ ਡੀ. ਵਾਈ. ਪਾਟਿਲ ਟੀ-20 ਕੱਪ ਵੀ ਸ਼ਾਮਲ ਹੈ, ਜੋ ਸਾਲਾਨਾ ਮਹਾਰਾਸ਼ਟਰ ਦੇ ਨਵੀ ਮੁੰਬਈ 'ਚ ਆਯੋਜਿਤ ਕੀਤਾ ਜਾਂਦਾ ਹੈ। ਬਿਆਨ ਅਨੁਸਾਰ ਇਸ ਪਹਿਲੇ ਐੱਸ. ਪੀ. ਐੱਲ. (ਸੌਰਾਸ਼ਟਰ ਪ੍ਰੀਮੀਅਰ ਲੀਗ) 'ਚ 5 ਟੀਮਾਂ ਹਿੱਸਾ ਲੈ ਰਹੀਆਂ ਹਨ।  ਪੁਜਾਰਾ ਨੇ 68 ਟੈਸਟ ਮੈਚਾਂ ਵਿਚ ਭਾਰਤ ਦੀ ਅਗਵਾਈ ਕਰਦੇ ਹੋਏ 5426 ਦੌੜਾਂ ਬਣਾਈਆਂ ਹਨ। ਇਸ ਵਿਚ ਅਜੇਤੂ 206 ਦੌੜਾਂ ਉਸ ਦਾ ਸਰਵਸ੍ਰੇਸ਼ਠ ਸਕੋਰ ਰਿਹਾ ਹੈ।


Gurdeep Singh

Content Editor

Related News