ਪੁਜਾਰਾ ਨੇ ਖੋਲਿਆ ਮਯੰਕ ਦੀ ਵੱਡੀ ਪਾਰੀਆਂ ਖੇਡਣ ਦਾ ਰਾਜ

Thursday, Oct 10, 2019 - 08:51 PM (IST)

ਪੁਜਾਰਾ ਨੇ ਖੋਲਿਆ ਮਯੰਕ ਦੀ ਵੱਡੀ ਪਾਰੀਆਂ ਖੇਡਣ ਦਾ ਰਾਜ

ਪੁਣੇ— ਭਾਰਤ ਦੇ ਅਨੁਭਵੀ ਟੈਸਟ ਬੱਲੇਬਾਜ਼ ਚੁਤੇਸ਼ਵਰ ਪੁਜਾਰਾ ਦਾ ਮੰਨਣਾ ਹੈ ਕਿ ਘਰੇਲੂ ਕ੍ਰਿਕਟ 'ਚ 2017 'ਚ ਇਕ ਵੀ ਸੈਸ਼ਨ 'ਚ 1000 ਦੌੜਾਂ ਪੂਰੀਆਂ ਕਰਨ ਵਾਲੇ ਮਯੰਕ ਅਗਰਵਾਲ ਨੇ ਵੱਡੀ ਪਾਰੀਆਂ ਖੇਡਣ ਦਾ ਹੁਨਰ ਘਰੇਲੂ ਕ੍ਰਿਕਟ ਤੋਂ ਸਿੱਖਿਆ ਹੈ। ਟੈਸਟ ਕ੍ਰਿਕਟ 'ਚ ਨਵੇਂ ਅਗਰਵਾਲ ਨੇ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ 'ਚ ਦੋਹਰਾ ਸੈਂਕੜਾ ਲਗਾਉਣ ਤੋਂ ਬਾਅਦ ਦੂਜੇ ਟੈਸਟ ਦੀ ਪਹਿਲੀ ਪਾਰੀ 'ਚ ਸੈਂਕੜਾ ਲਗਾਇਆ।

PunjabKesari
ਪੁਜਾਰਾ ਨੇ ਕਿਹਾ ਅਗਰਵਾਲ ਅਨੁਭਵੀ ਖਿਡਾਰੀ ਹੈ ਜਿਸ ਨੇ ਪਹਿਲੀ ਸ਼੍ਰੇਣੀ 'ਚ ਬਹੁਤ ਦੌੜਾਂ ਬਣਾਈਆਂ ਹਨ। ਇਸ ਨਾਲ ਉਸ ਨੂੰ ਬਹੁਤ ਮਦਦ ਮਿਲੀ। ਉਸ ਨੇ ਕਿਹਾ ਪਤਾ ਹੈ ਕਿ ਅਰਧ ਸੈਂਕੜੇ ਨੂੰ ਵੱਡੀ ਪਾਰੀਆਂ 'ਚ ਕਿਸ ਤਰ੍ਹਾਂ ਬਦਲਣਾ ਹੈ। ਸੈਂਕੜਾ ਪੂਰਾ ਕਰਨ 'ਤੇ ਉਹ ਵੱਡੀ ਪਾਰੀ ਖੇਡ 'ਚ ਵੀ ਮਾਹਿਰ ਹਨ। ਆਪਣੀਆਂ ਵੱਡੀਆਂ ਪਾਰੀਆਂ ਖੇਡਣ 'ਚ ਪਾਰੰਗਤ ਪੁਜਾਰਾ ਨੇ ਕੀ ਸਾਂਝੇਦਾਰੀ ਦੌਰਾਨ ਅਗਰਵਾਲ ਨੂੰ ਟਿੱਪਸ ਦਿੱਤੇ, ਇਹ ਪੁੱਛਣ 'ਤੇ ਉਸ ਨੇ ਕਿਹਾ ਕਿ ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਵੱਡੇ ਸਕੋਰ ਬਣਾਉਣ ਦੀ ਆਦਤ ਪੈ ਜਾਂਦੀ ਹੈ। ਅਸੀਂ ਉਸਦੀ ਰਣਨੀਤੀ 'ਤੇ ਹੀ ਗੱਲ ਕਰ ਸੀ।

PunjabKesari


author

Gurdeep Singh

Content Editor

Related News