ਅਗਲੇ ਹਫਤੇ ਤੋਂ ਖੇਡੇ ਜਾਣਗੇ PSL 6 ਦੇ ਬਚੇ ਹੋਏ ਮੈਚ, 24 ਜੂਨ ਨੂੰ ਹੋਵੇਗਾ ਫਾਈਨਲ
Thursday, Jun 03, 2021 - 08:28 PM (IST)
ਆਬੂ ਧਾਬੀ- ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) 2021 ਦੇ ਬਚੇ ਹੋਏ ਮੈਚ ਆਬੂ ਧਾਬੀ ਵਿਚ 9 ਜੂਨ ਤੋਂ 24 ਜੂਨ ਤੱਕ ਖੇਡੇ ਜਾਣਗੇ, ਜਿਸ ਤੋਂ ਬਾਅਦ ਪਾਕਿਸਤਾਨ ਪੁਰਸ਼ ਟੀਮ 25 ਜੂਨ ਨੂੰ ਯੂ. ਏ. ਈ. ਤੋਂ ਮੈਨਚੈਸਟਰ ਦੇ ਲਈ ਰਵਾਨਾ ਹੋਵੇਗੀ। ਪੀ. ਐੱਸ. ਐੱਲ. ਦੇ ਦੌਰਾਨ 6 ਡਬਲ ਹੇਡਰ ਹੋਣਗੇ। ਕੁਆਲੀਫਾਇਰ ਅਤੇ ਪਹਿਲਾ ਐਲੀਮਿਨੇਟਰ 21 ਜੂਨ ਨੂੰ ਖੇਡਿਆ ਜਾਵੇਗਾ। ਦੂਜਾ ਐਲੀਮਿਨੇਟਰ ਮੈਚ 22 ਜੂਨ ਨੂੰ ਅਤੇ ਫਾਈਨਲ 24 ਜੂਨ ਨੂੰ ਖੇਡਿਆ ਜਾਵੇਗਾ। ਮਾਰਚ ਵਿਚ 13 ਮੈਚਾਂ ਤੋਂ ਬਾਅਦ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ 'ਤੇ ਟੂਰਨਾਮੈਂਟ ਨੂੰ ਮੁਲੱਤਵੀ ਕਰ ਦਿੱਤਾ ਗਿਆ ਸੀ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ ਬੱਲੇਬਾਜ਼ ਕਾਨਵੇ ਨੇ ਤੋੜਿਆ ਸੌਰਵ ਗਾਂਗੁਲੀ ਦਾ 25 ਸਾਲ ਪੁਰਾਣਾ ਰਿਕਾਰਡ
ਪੀ. ਐੱਸ. ਐੱਲ. ਦੀ ਸ਼ੁਰੂਆਤ 9 ਜੂਨ ਨੂੰ ਚੌਥੇ ਸਥਾਨ 'ਤੇ ਕਬਜ਼ਾ ਲਾਹੌਰ ਕਲੰਦਰਸ ਅਤੇ ਤੀਜੇ ਸਥਾਨ 'ਤੇ ਕਬਜ਼ਾ ਇਸਲਾਮਾਬਾਦ ਯੂਨਾਈਟੇਡ ਨਾਲ ਹੋਵੇਗੀ। ਪੀ. ਸੀ. ਬੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖ਼ਾਨ ਨੇ ਇਕ ਬਿਆਨ ਵਿਚ ਕਿਹਾ ਕਿ 2016 ਵਿਚ ਆਪਣੀ ਸਥਾਪਨਾ ਤੋਂ ਬਾਅਦ ਐੱਚ. ਬੀ. ਐੱਲ., ਪੀ. ਐੱਸ. ਐੱਲ. ਨੇ ਸਾਲ-ਦਰ-ਸਾਲ ਇਕ ਮਜ਼ਬੂਤ ਹੋਰ ਮੁਕਾਬਲੇਬਾਜ਼ ਲੀਗ ਦੇ ਰੂਪ 'ਚ ਉਭਰਨ ਦੇ ਲਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਉਨ੍ਹਾਂ 'ਤੇ ਕਾਬੂ ਪਾਇਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।