ਸਾਬਕਾ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਹੱਥ ਕਮਾਨ, BCCI 'ਚ ਇਸ ਤਰ੍ਹਾਂ ਦਿਸੇਗਾ ਟੱਬਰਵਾਦ

10/14/2019 7:21:25 PM

ਸਪੋਰਟਸ ਡੈਸਕ : ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ) ਦੇ ਨਵੇਂ ਅਹੁਦਿਆਂ 'ਤੇ ਜਿਹੜੀ ਭਰਤੀ ਹੋਈ ਹੈ, ਉਹ ਸਿੱਧੇ ਤੌਰ 'ਤੇ ਪਰਿਵਾਰਵਾਦ ਨੂੰ ਬੜ੍ਹਾਵਾ ਦੇ ਰਹੀ ਹੈ। ਸਕੱਤਰ ਅਹੁਦੇ ਲਈ ਬੀ. ਸੀ. ਸੀ. ਆਈ. ਵਿਚ 9 ਸਾਲ ਦਾ ਤਜ਼ਰਬਾ ਰੱਖਣ ਵਾਲੇ ਜਯੇਸ਼ ਸ਼ਾਹ, ਉਪ ਮੁਖੀ ਅਹੁਦੇ ਲਈ ਉੱਤਰਾਖੰਡ ਦੇ ਮਹੇਸ਼ ਵਰਮਾ ਦਾ ਨਾਂ ਹੈ। ਸੰਯੁਕਤ ਸਕੱਤਰ ਲਈ ਕੇਰਲ ਤੋਂ ਜਯੇਸ਼ ਜਾਰਜ ਦਾ ਨਾਂ ਹੈ ਜਦਕਿ ਖਜ਼ਾਨਚੀ ਲਈ ਅਰੁਣ ਧੂਮਲ ਦਾ ਨਾਂ ਹੈ। ਇਸਦੇ ਇਲਾਵਾ ਬ੍ਰਿਜੇਸ਼ ਪਟੇਲ ਦਾ ਆਈ. ਪੀ. ਐੱਲ. ਮੁਖੀ ਚੁਣਿਆ ਜਾਣਾ ਤੈਅ ਹੈ। ਜੈ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬੇਟਾ ਹੈ ਜਦਕਿ ਅਰੁਣ ਧੂਮਲ ਬੀ. ਸੀ. ਸੀ. ਆਈ. ਦਾ ਸਾਬਕਾ ਮੁਖੀ ਤੇ ਮੌਜੂਦਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਭਰਾ ਹੈ। ਸਾਬਕਾ ਭਾਰਤੀ ਕੋਚ ਅੰਸ਼ੁਮਨ ਗਾਇਕਵਾੜ ਇਸ ਵਿਚਾਲੇ ਕੀਰਤੀ ਆਜ਼ਾਦ ਨੂੰ ਹਰਾ ਕੇ ਬੀ. ਸੀ. ਸੀ. ਆਈ. ਦੀ 9 ਮੈਂਬਰੀ ਸਰਵਉੱਚ ਪ੍ਰੀਸ਼ਦ ਵਿਚ ਆਈ. ਸੀ. ਏ. ਦਾ ਪੁਰਸ਼ ਪ੍ਰਤੀਨਿਧੀ ਚੁਣ ਲਿਆ ਗਿਆ ਹੈ ਜਦਕਿ ਸ਼ਾਂਤੀ ਰੰਗਾਸਵਾਮੀ ਪਹਿਲਾਂ ਹੀ ਨਿਰਵਿਰੋਧ ਮਹਿਲਾ ਆਈ. ਸੀ. ਏ. ਪ੍ਰਤੀਨਿਧੀ ਚੁਣੀ ਜਾ ਚੁੱਕੀ ਹੈ।

PunjabKesari

ਜ਼ਿਕਰਯੋਗ ਹੈ ਕਿ ਸਾਰੇ ਸੰਘਾਂ ਨੇ ਇਹ ਫੈਸਲੇ ਸਰਬਸੰਤੀ ਨਾਲ ਲਏ ਹਨ, ਜਿਸ ਨਾਲ ਇਹ ਉਮੀਦਵਾਰ ਨਿਰਵਿਰੋਧ ਚੁਣ ਲਏ ਜਾਣਗੇ। ਨਵੇਂ ਅਹੁਦੇਦਾਰਾਂ ਦੇ 23 ਅਕਤੂਬਰ ਚੁਣੇ ਜਾਣ ਦੇ ਨਾਲ ਹੀ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਖਤਮ ਹੋ ਜਾਵੇਗੀ।

ਬੋਰਡ ਰੂਮ ਰਾਜਨੀਤੀ ਕੀ ਹੁੰਦੀ ਹੈ, ਪਤਾ ਨਹੀਂ :ਗਾਂਗਲੀ ਕਿਹਾ ਕਿ ਜਦੋਂ ਮੈਂ ਆਇਆ ਤਾਂ ਮੈਨੂੰ ਨਹੀਂ ਪਤਾ ਸੀ ਕਿ ਮੈਂ ਮੁਖੀ ਬਣਾਂਗਾ। ਪੱਤਰਕਾਰਾਂ ਨੇ ਮੈਨੂੰ ਪੁੱਛਿਆ ਤਾਂ ਮੈਂ ਬ੍ਰਿਜੇਸ਼ ਦਾ ਨਾਂ ਲਿਆ। ਮੈਨੂੰ ਬਾਅਦ ਵਿਚ ਪਤਾ ਲੱਗਾ ਕਿ ਹਾਲਾਤ ਬਦਲ ਗਏ ਹਨ। ਮੈਂ ਕਦੇ ਚੋਣ ਨਹੀਂ ਲੜੀ ਤੇ ਮੈਨੂੰ ਨਹੀਂ ਪਤਾ ਕਿ ਬੋਰਡ ਰੂਮ ਰਾਜਨੀਤੀ ਕੀ ਹੁੰਦੀ ਹੈ।

PunjabKesari

ਮੈਨੂੰ ਦੱਸਿਆ ਗਿਆ ਕਿ ਮੈਂ ਮੁਖੀ ਹਾਂ ਤੇ ਮੇਰੀ ਟੀਮ ਇਹ ਹੋਵੇਗੀ
ਬੀ. ਸੀ. ਸੀ. ਆਈ. ਦੇ ਸਾਬਕਾ ਮੁਖੀ ਜਗਮੋਹਨ ਡਾਲਮੀਆ ਦਾ ਜ਼ਿਕਰ ਆਉਣ 'ਤੇ ਭਾਵੁਕ ਹੋਏ ਗਾਂਗੁਲੀ ਨੇ ਕਿਹਾ, ''ਮੈਂ ਕਦੇ ਸੋਚਿਆ ਨਹੀਂ ਸੀ ਕਿ ਇਸ ਅਹੁਦੇ 'ਤੇ ਮੈਂ ਵੀ ਕਾਬਜ਼ ਹੋਵਾਂਗਾ। ਉਹ ਮੇਰੇ ਲਈ ਪਿਤਾ ਵਾਂਗ ਸਨ। '' ਕੀ ਇਹ ਤਜਰਬਾ ਕਪਤਾਨੀ ਤੋਂ ਵੱਖ ਹੋਵੇਗਾ, ਇਹ ਪੁੱਛਣ 'ਤੇ ਕਿਹਾ, ''ਮੈਂ ਇਸ ਅਹੁਦੇ ਲਈ ਕਦੇ ਵੀ ਆਪਣੀ ਇੱਛਾ ਜ਼ਾਹਿਰ ਨਹੀਂ ਕੀਤੀ ਸੀ। ਮੌਜੂਦਾ ਹਾਲਾਤ ਤੇ ਲੋਕਾਂ ਨੇ ਮੈਨੂੰ  ਇੱਥੋਂ ਤਕ ਪਹੁੰਚਾਇਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਮੈਂ ਮੁਖੀ ਹਾਂ ਤੇ ਮੇਰੀ ਟੀਮ ਇਹ ਹੋਵੇਗੀ। ਮੈਨੂੰ ਮੈਂਬਰਾਂ ਨੇ ਚੁਣਿਆ ਹੈ। ਮੈਂਬਰ ਹੀ ਹਮੇਸ਼ਾ ਚੁਣਦੇ ਹਨ।'' ਗਾਂਗੁਲੀ ਨੇ ਖਿਡਾਰੀਆਂ ਦੇ ਪ੍ਰਸ਼ਾਸਨ ਵਿਚ ਆਉਣ ਦੀ ਗੱਲ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ, ''ਇਹ ਚੰਗੀ ਗੱਲ ਹੈ ਕਿ ਖਿਡਾਰੀ ਹੁਣ ਪ੍ਰਸ਼ਾਸਨ ਦਾ ਹਿੱਸਾ ਹਨ।''


Related News