ਪ੍ਰੋ ਕਬੱਡੀ ਲੀਗ : ਪਟਨਾ ਪਾਈਰੇਟਸ ਦਾ ਜੇਤੂ ਅਭਿਆਨ ਜਾਰੀ
Monday, Sep 16, 2019 - 12:53 AM (IST)

ਪੁਣੇ— ਪ੍ਰਦੀਪ ਨਾਰਵਾਲ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਤਿੰਨ ਵਾਰ ਦੇ ਚੈਂਪੀਅਨ ਪਟਨਾ ਪਾਈਰੇਟਸ ਨੇ ਐਤਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ ਮੈਚ 'ਚ ਪੁਣੇਰੀ ਪਲਟਨ ਨੂੰ 55-33 ਨਾਲ ਹਰਾਇਆ। ਨਾਰਵਾਲ ਨੇ ਇਕ ਵਾਰ ਫਿਰ ਸੁਪਰ 10 ਦੇ ਨਾਲ 18 ਰੇਡ ਅੰਕ ਹਾਸਲ ਕੀਤੇ, ਜਿਸ ਨਾਲ ਪਟਨਾ ਦੀ ਟੀਮ ਲਗਾਤਾਰ ਤੀਜੀ ਜਿੱਤ ਦਰਜ ਕਰਨ 'ਚ ਸਫਲ ਰਹੀ। ਪਟਨਾ ਦੇ ਨੀਰਜ ਕੁਮਾਰ ਨੇ ਵੀ ਮਨਜੀਤ ਛਿੱਲਰ ਦੇ ਰਿਕਾਰਡ ਦੀ ਬਰਾਬਰੀ ਕਰਦੇ ਹੋਏ 11 ਟੈਕਲ ਅੰਕ ਹਾਸਲ ਕੀਤੇ। ਇਸ ਜਿੱਤ ਨਾਲ ਪਟਨਾ ਪਾਈਰੇਟਸ ਦੀ ਟੀਮ ਅੰਕ ਸੂਚੀ 'ਚ 8ਵੇਂ ਸਥਾਨ 'ਤੇ ਪਹੁੰਚ ਗਈ ਹੈ।