ਸਈਅਦ ਮੁਸ਼ਤਾਕ ਅਲੀ ਟਰਾਫੀ ਲਈ ਮੁੰਬਈ ਦੇ ਸੰਭਾਵਿਤ ਖਿਡਾਰੀਆਂ ''ਚ ਪ੍ਰਿਥਵੀ ਸ਼ਾਅ

Sunday, Nov 10, 2024 - 01:35 PM (IST)

ਸਈਅਦ ਮੁਸ਼ਤਾਕ ਅਲੀ ਟਰਾਫੀ ਲਈ ਮੁੰਬਈ ਦੇ ਸੰਭਾਵਿਤ ਖਿਡਾਰੀਆਂ ''ਚ ਪ੍ਰਿਥਵੀ ਸ਼ਾਅ

ਮੁੰਬਈ- ਪ੍ਰਿਥਵੀ ਸ਼ਾਅ ਅਤੇ ਸ਼੍ਰੇਅਸ ਅਈਅਰ ਨੂੰ 23 ਨਵੰਬਰ ਤੋਂ 15 ਦਸੰਬਰ ਤੱਕ ਹੋਣ ਵਾਲੇ ਸਈਅਦ ਮੁਸ਼ਤਾਕ ਅਲੀ ਟਰਾਫੀ ਟੂਰਨਾਮੈਂਟ ਲਈ ਮੁੰਬਈ ਦੇ 28 ਸੰਭਾਵਿਤ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਲੀਗ ਦੌਰ ਦੇ ਮੈਚ 23 ਨਵੰਬਰ ਤੋਂ 5 ਦਸੰਬਰ ਤੱਕ ਖੇਡੇ ਜਾਣਗੇ ਜਦਕਿ ਨਾਕਆਊਟ 9 ਤੋਂ 15 ਦਸੰਬਰ ਤੱਕ ਖੇਡੇ ਜਾਣਗੇ। ਇਸ ਨਾਲ ਸ਼ਾਅ ਦੇ ਕਰੀਅਰ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ, ਜਿਸ ਨੂੰ ਫਿਟਨੈੱਸ ਅਤੇ ਅਨੁਸ਼ਾਸਨੀ ਕਾਰਨਾਂ ਕਰਕੇ ਮੁੰਬਈ ਦੀ ਰਣਜੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। 

ਮੁੰਬਈ ਦੇ ਸੰਭਾਵੀ ਖਿਡਾਰੀ:
ਪ੍ਰਿਥਵੀ ਸ਼ਾਅ, ਆਯੂਸ਼ ਮਹਾਤਰੇ, ਅੰਗਕ੍ਰਿਸ਼ ਰਘੂਵੰਸ਼ੀ, ਜੈ ਬਿਸਟਾ, ਸ਼੍ਰੀਰਾਜ ਘਰਤ, ਅਜਿੰਕਿਆ ਰਹਾਣੇ, ਸ਼੍ਰੇਅਸ ਅਈਅਰ, ਸੂਰਯਾਂਸ਼ ਸ਼ੈਡਗੇ, ਈਸ਼ਾਨ ਮੂਲਚੰਦਾਨੀ, ਸਿਧੇਸ਼ ਲਾਡ, ਹਾਰਦਿਕ ਤਾਮੋਰ, ਆਕਾਸ਼ ਆਨੰਦ, ਸਾਯਰਾਜ ਪਾਟਿਲ, ਆਕਾਸ਼ ਪਾਰਕਰ, ਸ਼ਮਸ ਮੁਲਾਨੀ, ਹਿਮ ਮੁਲਾਨੀ, , ਸ਼ਾਰਦੁਲ ਠਾਕੁਰ, ਮੋਹਿਤ ਅਵਸਥੀ, ਸਿਲਵੇਸਟਰ ਡਿਸੂਜ਼ਾ, ਰੌਇਸਟਨ ਡਾਇਸ, ਯੋਗੇਸ਼ ਪਾਟਿਲ, ਹਰਸ਼ ਤੰਨਾ, ਇਰਫਾਨ ਉਮਰ, ਵਿਨਾਇਕ ਭੋਇਰ, ਕ੍ਰਿਤਿਕ ਹਨਾਗਵਾੜੀ, ਸ਼ਸ਼ਾਂਕ ਅਟਾਰਦੇ, ਜੁਨੈਦ ਖਾਨ। 


author

Tarsem Singh

Content Editor

Related News