ਕੀ ਪਾਰਥ ਟੈਸਟ ''ਚ ਖੇਡ ਸਕਣਗੇ ਪ੍ਰਿਥਵੀ ਸ਼ਾਅ ?

Tuesday, Dec 11, 2018 - 10:28 AM (IST)

ਕੀ ਪਾਰਥ ਟੈਸਟ ''ਚ ਖੇਡ ਸਕਣਗੇ ਪ੍ਰਿਥਵੀ ਸ਼ਾਅ ?

ਨਵੀਂ ਦਿੱਲੀ— ਭਾਰਤ ਦੇ ਨੌਜਵਾਨ ਬੱਲੇਬਾਜ਼ ਨੇ ਆਸਟ੍ਰੇਲੀਆ ਖਿਲਾਫ ਸ਼ੁੱਕਰਵਾਰ ਤੋਂ ਪਾਰਥ 'ਚ ਸ਼ੁਰੂ ਹੋ ਰਹੀ ਸੀਰੀਜ਼ ਦੇ ਦੂਜੇ ਟੈਸਟ ਤੋਂ ਪਹਿਲਾਂ ਫਿਟਨੈਸ ਹਾਸਲ ਕਰਨ ਦੇ ਇਰਾਦੇ ਨਾਲ ਦੌੜਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਮਹੀਨੇ ਕ੍ਰਿਕਟ ਆਸਟ੍ਰੇਲੀਆ ਸੀਰੀਜ਼ ਖਿਲਾਫ ਅਭਿਆਸ ਮੈਚ 'ਚ ਕੈਚ ਲੈਣ ਦੌਰਾਨ ਸ਼ਾਅ ਦੇ ਗਿੱਟੇ 'ਚ ਸੱਟ ਲੱਗ ਗਈ ਸੀ। ਇਸ ਵਜ੍ਹਾ ਨਾਲ ਉਹ ਐਡੀਲੇਡ ਟੈਸਟ 'ਚ ਨਹੀਂ ਖੇਡ ਸਕੇ।

ਮੁੰਬਈ ਦੇ ਇਸ ਬੱਲੇਬਾਜ਼ ਨੂੰ ਐਡੀਲੇਡ ਟੈਸਟ 'ਚ ਪੰਜਵੇਂ ਅਤੇ ਆਖਰੀ ਦਿਨ ਦੇ ਖੇਡ ਦੀ ਸ਼ੁਰੂਆਤ ਤੋਂ ਪਹਿਲਾਂ ਐਡੀਲੇਡ ਓਵਲ 'ਚ ਦੌੜਦੇ ਹੋਏ ਦੇਖਿਆ ਗਿਆ। ਸ਼ਾਅ ਦੇ ਖੇਡਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਮੈਲਬੋਰਨ 'ਚ 26 ਦਸੰਬਰ ਤੋਂ ਸ਼ੁਰੂ ਹੋ ਰਹੇ ਬਾਕਸਿੰਗ ਡੇ ਟੈਸਟ ਲਈ ਉਨ੍ਹਾਂ ਦੀ ਟੀਮ 'ਚ ਵਾਪਸੀ ਹੋ ਸਕਦੀ ਹੈ।

ਵੈਸਟ ਇੰਡੀਜ਼ ਖਿਲਾਫ ਡੈਬਿਊ ਟੈਸਟ 'ਚ 134 ਦੌੜਾਂ ਦੀ ਪਾਰੀ ਖੇਡਣ ਲਈ ਸ਼ਾਅ ਨੂੰ ਮੈਨ ਆਫ ਦਿ ਸੀਰੀਜ਼ ਚੁਣਿਆ ਗਿਆ ਸੀ। ਇਸਦੇ ਨਾਲ ਹੀ ਉਹ ਟੈਸਟ ਡੈਬਿਊ ਕਰਦੇ ਹੋਏ ਸੈਂਕੜਾ ਲਗਾਉਣ ਵਾਲੇ ਸਭ ਤੋਂ ਨੌਜਵਾਨ ਭਾਰਤੀ ਬਣੇ ਸਨ। ਸ਼ਾਅ ਨੇ ਇਸ ਤੋਂ ਬਾਅਦ 70 ਅਤੇ 33 ਦੌੜਾਂ ਦੀਆਂ ਪਾਰੀਆਂ ਖੇਡੀਆ। ਮੰਨਿਆ ਜਾ ਰਿਹਾ ਸੀ ਕਿ ਐਡੀਲੇਡ ਟੈਸਟ 'ਚ ਸ਼ਾਅ ਨੂੰ ਲੋਕੇਸ਼ ਰਾਹੁਲ ਜਾਂ ਮੁਰਲੀ ਵਿਜੇ ਨਾਲ ਪਾਰੀ ਦਾ ਆਗਾਜ ਕਰਨ ਦਾ ਮੌਕਾ ਦਿੱਤਾ ਜਾ ਸਕਦਾ ਸੀ। ਸ਼ਾਅ ਦੇ ਬਾਹਰ ਹੋਣ ਤੋਂ ਬਾਅਦ ਰਾਹੁਲ ਅਤੇ ਵਿਜੇ ਨੇ ਭਾਰਤੀ ਪਾਰੀ ਦਾ ਆਗਾਜ ਕੀਤਾ।


author

suman saroa

Content Editor

Related News