ਪ੍ਰਿਥਵੀ ਫਿੱਟ, ਨਿਊਜ਼ੀਲੈਂਡ ''ਚ ਭਾਰਤ ''ਏ'' ਟੀਮ ਨਾਲ ਜੁੜਣਗੇ

Wednesday, Jan 15, 2020 - 09:50 PM (IST)

ਪ੍ਰਿਥਵੀ ਫਿੱਟ, ਨਿਊਜ਼ੀਲੈਂਡ ''ਚ ਭਾਰਤ ''ਏ'' ਟੀਮ ਨਾਲ ਜੁੜਣਗੇ

ਨਵੀਂ ਦਿੱਲੀ— ਨੌਜਵਾਨ ਓਪਨਰ ਪ੍ਰਿਥਵੀ ਸ਼ਾਹ ਆਪਣੇ ਮੋਢੇ ਦੀ ਸੱਟ ਤੋਂ ਉੱਭਰ ਗਏ ਹਨ ਤੇ ਹੁਣ ਉਹ ਨਿਊਜ਼ੀਲੈਂਡ 'ਚ ਭਾਰਤ 'ਏ' ਟੀਮ ਨਾਲ ਜੁੜਣਗੇ। ਮੁੰਬਈ ਦੇ 20 ਸਾਲ ਦੇ ਬੱਲੇਬਾਜ਼ ਪ੍ਰਿਥਵੀ ਸ਼ਾਹ ਇਸ ਮਹੀਨੇ ਦੇ ਸ਼ੁਰੂ 'ਚ ਕਾਰਨਾਟਕ ਵਿਰੁੱਧ ਰਣਜੀ ਮੈਚ 'ਚ ਫੀਲਡਿੰਗ ਕਰਦੇ ਸਮੇਂ ਮੈਦਾਨ 'ਤੇ ਡਿੱਗ ਗਏ ਸਨ ਤੇ ਮੋਢੇ ਦੀ ਸੱਟ ਕਾਰਨ ਉਸ ਦਾ ਨਿਊਜ਼ੀਲੈਂਡ ਦੌਰੇ 'ਚ ਖੇਡਣਾ ਸ਼ੱਕੀ ਨਜ਼ਰ ਆ ਰਿਹਾ ਸੀ। ਪ੍ਰਿਥਵੀ ਇਸ ਤੋਂ ਬਾਅਦ ਬੈਂਗਲੁਰੂ 'ਚ ਰਾਸ਼ਟਰੀ ਕ੍ਰਿਕਟ ਅਕਾਦਮੀ 'ਚ ਰਿਹੈਬ ਤੋਂ ਗੁਜ਼ਰੇ ਸਨ ਤੇ ਹੁਣ ਉਹ ਆਪਣੀ ਸੱਟ ਤੋਂ ਉੱਭਰ ਚੁੱਕੇ ਹਨ ਤੇ ਭਾਰਤ 'ਏ' ਟੀਮ ਨਾਲ ਜੁੜਣ ਦੇ ਲਈ ਤਿਆਰ ਹਨ।
ਪ੍ਰਿਥਵੀ ਏ ਟੀਮ ਦੇ ਦੌਰੇ ਤੋਂ ਬਾਅਦ ਸੀਨੀਅਰ ਟੀਮ ਦੇ ਨਿਊਜ਼ੀਲੈਂਡ ਦੌਰੇ ਦੇ ਲਈ ਵੀ ਹੋੜ 'ਚ ਰਹਿਣਗੇ। ਭਾਰਤ ਏ ਟੀਮ ਨੂੰ ਨਿਊਜ਼ੀਲੈਂਡ ਦੌਰੇ 'ਚ ਤਿੰਨ ਵਨ ਡੇ ਮੈਚ ਤੇ 2 ਚਾਰ ਦਿਨਾ ਮੈਚ ਖੇਡਣੇ ਹਨ। ਭਾਰਤ ਏ ਦਾ ਦੌਰਾ ਖਤਮ ਹੋਣ ਤੋਂ 11 ਦਿਨ ਬਾਅਦ ਸੀਨੀਅਰ ਟੀਮ 21 ਫਰਵਰੀ ਤੋਂ ਨਿਊਜ਼ੀਲੈਂਡ ਨਾਲ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ।


author

Gurdeep Singh

Content Editor

Related News