ਨੀਰਜ ਚੋਪੜਾ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕਰਨਗੇ ਰਾਸ਼ਟਰਪਤੀ
Tuesday, Jan 25, 2022 - 11:12 PM (IST)
ਨਵੀਂ ਦਿੱਲੀ- ਓਲੰਪਿਕ ਦੇ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ 'ਤੇ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਨੀਰਜ ਚੋਪੜਾ ਓਲੰਪਿਕ ਵਿਚ ਭਾਰਤ ਦੇ ਲਈ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਟ੍ਰੈਕ ਤੇ ਫੀਲਡ ਐਥਲੀਟ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਮੰਗਲਵਾਰ ਸ਼ਾਮ ਰਾਸ਼ਟਰਪਤੀ ਭਵਨ ਵਿਚ 384 ਰੱਖਿਆ ਕਰਮਚਾਰੀਆਂ ਨੂੰ ਵੀਰਤਾ ਤੇ ਹੋਰ ਪੁਰਸਕਾਰਾਂ ਨਾਲ ਸਨਮਾਨਿਤ ਕਰਨਗੇ।
ਇਹ ਖ਼ਬਰ ਪੜ੍ਹੋ- AUS ਟੀਮ ਕਰ ਸਕਦੀ ਹੈ ਪਾਕਿ ਦਾ ਦੌਰਾ, ਮੁੱਖ ਚੋਣਕਾਰ ਬੇਲੀ ਨੇ ਕਹੀ ਇਹ ਗੱਲ
ਪੁਰਸਕਾਰਾਂ ਵਿਚ 12 ਸ਼ੌਰਿਆ ਚੱਕਰ, 29 ਪਰਮ ਵਿਸ਼ਿਸ਼ਟ ਸੇਵਾ ਤਮਗੇ, ਚਾਰ ਉਤਮ ਯੁੱਧ ਸੇਵਾ ਤਮਗੇ, 53 ਅਤਿ ਵਿਸ਼ਿਸ਼ਟ ਸੇਵਾ ਤਮਗੇ, ਤਿੰਨ ਵਿਸ਼ਿਸ਼ਟ ਸੇਵਾ ਤਮਗੇ ਤੇ 13 ਯੁੱਧ ਸੇਵਾ ਤਮਗੇ, ਸ਼ਾਮਲ ਹਨ। ਇਸ ਤੋਂ ਇਲਾਵਾ ਰਾਸ਼ਟਰਪਤੀ 122 ਵਿਸ਼ਿਸ਼ਟ ਸੇਵਾ ਤਮਗੇ, ਤਿੰਨ ਵਾਰ ਸੇਨਾ ਤਮਗੇ (ਵੀਰਤਾ), 81 ਸੈਨਾ ਤਮਗੇ (ਵੀਰਤਾ), 2 ਹਵਾਈ ਸੈਨਾ ਤਮਗੇ, 40 ਸੈਨਾ ਤਮਗੇ (ਡਿਊਟੀ ਦੇ ਪ੍ਰਤੀ ਸਮਰਪਿਤ), 8 ਨੌਸੈਨਾ ਤਮਗੇ (ਡਿਊਟੀ ਦੇ ਪ੍ਰਤੀ ਸਮਰਪਿਤ) ਤੇ 14 ਹਵਾਈ ਸੈਨਾ ਤਮਗਾ ਜੇਤੂਆਂ ਨੂੰ ਵੀ ਸਨਮਾਨਿਤ ਕਰਨਗੇ।
ਇਹ ਖ਼ਬਰ ਪੜ੍ਹੋ- ਪ੍ਰਧਾਨ ਮੰਤਰੀ ਦੀ ਫੋਟੋ ਇਸ਼ਤਿਹਾਰ ਨਹੀਂ : ਕੇਰਲ ਹਾਈ ਕੋਰਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।