IPL 2026 : ਪੰਜਾਬ ਦਾ ਸਾਹਮਣਾ ਅੱਜ ਗੁਜਰਾਤ ਨਾਲ, ਖਾਸ ਗੱਲਾਂ ''ਤੇ ਇਕ ਝਾਤ

Sunday, May 03, 2026 - 12:17 PM (IST)

IPL 2026 : ਪੰਜਾਬ ਦਾ ਸਾਹਮਣਾ ਅੱਜ ਗੁਜਰਾਤ ਨਾਲ, ਖਾਸ ਗੱਲਾਂ ''ਤੇ ਇਕ ਝਾਤ

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਅੱਜ ਪੰਜਾਬ ਕਿੰਗਜ਼ (PBKS) ਅਤੇ ਗੁਜਰਾਤ ਟਾਈਟਨਸ (GT) ਵਿਚਾਲੇ ਇੱਕ ਅਹਿਮ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਪੰਜਾਬ ਕਿੰਗਜ਼ ਨੂੰ ਇਸ ਸੀਜ਼ਨ ਵਿੱਚ ਆਪਣੀ ਪਹਿਲੀ ਹਾਰ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਹੈ, ਪਰ ਟੀਮ ਅਜੇ ਵੀ 8 ਮੈਚਾਂ ਵਿੱਚ 13 ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਸਿਖਰ 'ਤੇ ਬਣੀ ਹੋਈ ਹੈ। ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ਵਿੱਚ ਪੰਜਾਬ ਦੀ ਟੀਮ ਮੁੜ ਜਿੱਤ ਦੀ ਰਾਹ 'ਤੇ ਪਰਤਣਾ ਚਾਹੇਗੀ। ਦੂਜੇ ਪਾਸੇ, ਗੁਜਰਾਤ ਟਾਈਟਨਸ ਨੇ ਹਾਲ ਹੀ ਦੇ ਮੈਚਾਂ ਵਿੱਚ ਜਿੱਤ ਦਰਜ ਕਰਕੇ ਆਪਣੀ ਲੈਅ ਹਾਸਲ ਕਰ ਲਈ ਹੈ ਅਤੇ ਹੁਣ ਉਹ ਆਪਣੇ ਘਰੇਲੂ ਮੈਦਾਨ 'ਤੇ ਮਜ਼ਬੂਤ ਪ੍ਰਦਰਸ਼ਨ ਕਰਨ ਲਈ ਤਿਆਰ ਹਨ।

ਹੈੱਡ-ਟੂ-ਹੈੱਡ ਰਿਕਾਰਡ
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 7 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਗੁਜਰਾਤ ਨੇ 3 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਪੰਜਾਬ ਨੇ 4 ਮੈਚ ਜਿੱਤੇ ਹਨ। ਹੁਣ ਤੱਕ ਦੇ ਮੁਕਾਬਲਿਆਂ ਵਿੱਚ ਪੰਜਾਬ ਕਿੰਗਜ਼ ਦਾ ਪੱਲੜਾ ਥੋੜ੍ਹਾ ਭਾਰੀ ਰਿਹਾ ਹੈ।

ਪਿੱਚ ਅਤੇ ਮੌਸਮ ਦੀ ਰਿਪੋਰਟ
ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਆਮ ਤੌਰ 'ਤੇ ਬੱਲੇਬਾਜ਼ਾਂ ਲਈ ਮਦਦਗਾਰ ਰਹਿੰਦੀ ਹੈ ਅਤੇ ਇੱਥੇ ਵੱਡੇ ਸਕੋਰ ਬਣਨ ਦੀ ਸੰਭਾਵਨਾ ਹੈ। ਹਾਲਾਂਕਿ, ਪਿਛਲੇ ਮੈਚ ਵਿੱਚ ਘਾਹ ਹੋਣ ਕਾਰਨ ਗੇਂਦਬਾਜ਼ਾਂ ਨੂੰ ਵੀ ਮਦਦ ਮਿਲੀ ਸੀ, ਇਸ ਲਈ ਸ਼ੁਰੂਆਤੀ ਓਵਰਾਂ ਵਿੱਚ ਗੇਂਦਬਾਜ਼ ਪ੍ਰਭਾਵ ਪਾ ਸਕਦੇ ਹਨ। ਇੱਥੇ ਟੀਚੇ ਦਾ ਪਿੱਛਾ ਕਰਨਾ ਥੋੜ੍ਹਾ ਆਸਾਨ ਮੰਨਿਆ ਜਾਂਦਾ ਹੈ। ਅਹਿਮਦਾਬਾਦ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਅਤੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਗਰਮੀ ਦਾ ਅਸਰ ਖਿਡਾਰੀਆਂ 'ਤੇ ਦੇਖਿਆ ਜਾ ਸਕਦਾ ਹੈ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11:

ਗੁਜਰਾਤ ਟਾਈਟਨਸ (GT): ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ (ਵਿਕਟਕੀਪਰ), ਜੇਸਨ ਹੋਲਡਰ, ਸ਼ਾਹਰੁਖ ਖਾਨ, ਵਾਸ਼ਿੰਗਟਨ ਸੁੰਦਰ, ਅਰਸ਼ਦ ਖਾਨ, ਰਾਸ਼ਿਦ ਖਾਨ, ਕਗੀਸੋ ਰਬਾਡਾ, ਮੁਹੰਮਦ ਸਿਰਾਜ, ਮਾਨਵ ਸੁਥਾਰ। (ਇੰਪੈਕਟ ਪਲੇਅਰ: ਰਾਹੁਲ ਤੇਵਤੀਆ)। 

ਪੰਜਾਬ ਕਿੰਗਜ਼ (PBKS): ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਆਂਸ਼ ਆਰੀਆ, ਸ਼੍ਰੇਅਸ ਅਈਅਰ (ਕਪਤਾਨ), ਕੂਪਰ ਕੋਨੋਲੀ, ਨੇਹਲ ਵਢੇਰਾ, ਮਾਰਕਸ ਸਟੋਇਨਿਸ, ਮਾਰਕੋ ਯਾਨਸੇਨ, ਲਾਕੀ ਫਰਗੂਸਨ, ਅਰਸ਼ਦੀਪ ਸਿੰਘ, ਯੁਜ਼ਵੇਂਦਰ ਚਾਹਲ। (ਇੰਪੈਕਟ ਪਲੇਅਰ: ਹਰਪ੍ਰੀਤ ਬਰਾੜ)।


author

Tarsem Singh

Content Editor

Related News