ਅਫਗਾਨੀ ਖਿਡਾਰੀ ਨਾਲ ਪਸ਼ਤੋ ਭਾਸ਼ਾ ''ਚ ਗੱਲ ਕਰਦੀ ਹੈ ਪ੍ਰਿਟੀ ਜਿੰਟਾ

04/11/2019 7:02:45 PM

ਜਲੰਧਰ : ਕਿੰਗਜ਼ ਇਲੈਵਨ ਪੰਜਾਬ ਦੀ ਸਹਿ-ਮਾਲਕਣ ਤੇ ਬਾਲੀਵੁੱਡ ਅਭਿਨੇਤਰੀ ਪ੍ਰਿਟੀ ਜ਼ਿੰਟਾ ਦੀ ਇਕ ਵੀਡੀਓ ਇਨ੍ਹਾਂ ਦਿਨਾਂ ਵਿਚ ਵਾਈਰਲ ਹੈ। ਉਕਤ ਵੀਡੀਓ ਵਿਚ ਪ੍ਰਿਟੀ ਆਪਣੀ ਟੀਮ ਦੇ ਅਫਗਾਨੀ ਖਿਡਾਰੀ ਨਾਲ ਪਸ਼ਤੋ ਭਾਸ਼ਾ ਵਿਚ ਗੱਲ ਕਰਦੇ ਹੋਏ ਨਜ਼ਰ ਆ ਰਹੀ ਹੈ। ਪ੍ਰਿਟੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਹ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਕਿੰਗਜ਼ ਇਲੈਵਨ ਪੰਜਾਬ ਦੀ ਬਸ 'ਚ ਮੁਜੀਬ ਉਰ ਰਹਿਮਾਨ ਦੇ ਨਾਲ ਬੈਠੀ ਦਿਖਾਈ ਦਿੰਦੀ ਹੈ। ਪ੍ਰਿਟੀ ਨੇ ਵੀਡੀਓ ਦੇ ਨਾਲ ਕੈਪਸ਼ਨ ਦਿੱਤੀ ਹੈ, ''ਆਪਣੀ ਭਾਸ਼ਾ ਨੂੰ ਮੁਜੀਬ ਦੇ ਨਾਲ ਦਰੁਸਤ ਕੀਤਾ, ਪੰਜਾਬ ਦੇ ਆਖਰੀ ਮੈਚ ਤੋਂ ਬਾਅਦ।PunjabKesari
ਕੀ ਤੁਸੀਂ ਦੱਸ ਸਕਦੇ ਹੋ ਕਿ ਅਸੀ ਕਹਿ ਕਹੇ ਰਹਾਂ ਹਾਂ ਤੇ ਇਹ ਕਿਹੜੀ ਭਾਸ਼ਾ ਹੈ? ਸੋਚੋ ਸੋਚੋ... ਤੇ ਬੋਲੋ ਕੀ ਕਹਿ ਰਹੇ ਹਾਂ ਅਸੀਂ?
ਪ੍ਰਿਟੀ ਰਾਹੀਂ ਵੀਡੀਓ ਪੋਸਟ ਕਰਦੇ ਹੀ  ਫੈਂਸ ਨੇ ਇਸਦਾ ਮਤਲਬ ਲੱਭਣਾ ਸ਼ੁਰੂ ਕਰ ਦਿੱਤਾ। ਆਖਿਰਕਾਰ ਫੈਨਸ ਨੇ ਇਸ ਭਾਸ਼ਾ ਦੀ ਟ੍ਰਾਂਸਲੇਸ਼ਨ ਵੀ ਪੋਸਟ  'ਤੇ ਵਾਇਰਲ ਕਰ ਦਿੱਤੀ।PunjabKesari
ਪ੍ਰਿਟੀ : ਮਨਾਨਾ ਮਨਾਨਾ ਮੁਜੀਬ (ਧੰਨਵਾਦ ਮੁਜੀਬ)।
ਮੁਜੀਬ : ਡੇਰਾ ਮਨਾਨਾ ਤਾ ਨਾ ਹਮ (ਤੁਹਾਡਾ ਵੀ ਧੰਨਵਾਦ।
ਪ੍ਰਿਟੀ : ਸਾਂਗਾ ਤੂ ? (ਕੀ ਹਾਲ ਹੈ?)।
ਪਸ਼ਤੋ ਪੂਰਬਵੀ ਇਰਾਨੀ ਭਾਸ਼ਾ ਹੈ, ਜਿਹੜੀ ਅਫਗਾਨਿਸਤਾਨ ਦੀ ਅਧਿਕਾਰਤ ਭਾਸ਼ਾਵਾਂ ਵਿਚੋਂ ਇਕ ਹੈ। ਮੁਜੀਬ ਕਿਉਂਕਿ ਅਫਿਗਾਨਿਸਤਾਨ ਤੋਂ ਹੈ, ਅਜਿਹੇ ਵਿਚ ਪ੍ਰਿਟੀ ਜਿੰਟਾ ਨੇ ਉਸ ਤੋਂ ਪਸ਼ਤੋ ਦਾ ਲੈਸਨ ਲੈਣ ਵਿਚ ਕੋਈ ਹਿਚਕਿਚਾਹਟ ਨਹੀਂ ਦਿਖਾਈ।
ਜ਼ਿਕਰਯੋਗ ਹੈ ਕਿ ਕਿੰਗਜ਼ ਇਲੈਵਨ ਪੰਜਾਬ ਨੇ ਆਈ. ਪੀ. ਐੱਲ. ਦੇ 12ਵੇਂ ਸੈਸ਼ਨਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਪੰਜਾਬ ਅਜੇ ਅੰਕ ਸੂਚੀ ਵਿਚ 7 ਵਿਚੋਂ 4 ਮੈਚ ਜਿੱਤ ਕੇ ਚੌਥੇ ਸਥਾਨ 'ਤੇ ਬਣਿਆ ਹੋਇਆ ਹੈ।


Related News