ਪ੍ਰੀਤੀ, ਗਗਨਦੀਪ ਜੂਨੀਅਰ ਮਹਿਲਾ ਮੁੱਕੇਬਾਜ਼ੀ ਦੇ ਕੁਆਟਰ ਫਾਈਨਲ ''ਚ
Wednesday, Sep 11, 2019 - 06:38 PM (IST)

ਸਪੋਰਟਸ ਡੈਸਕ— ਪੰਜਾਬ ਅਤੇ ਹਰਿਆਣਾ ਦੀਆਂ ਮੁੱਕੇਬਾਜ਼ਾਂ ਨੇ ਤੀਜੀ ਜੂਨੀਅਰ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ ਮੰਗਲਵਾਰ ਮੁਕਾਬਲੇ ਦੇ ਤੀਜੇ ਦਿਨ ਇੱਥੇ ਦਮਦਾਰ ਪ੍ਰਦਰਸ਼ਨ ਕੀਤਾ। ਹਰਿਆਣਾ ਦੀ ਪ੍ਰੀਤੀ ਦਾਹਿਆ (60 ਕਿ. ਗ੍ਰਾ) ਅਤੇ ਪੰਜਾਬ ਦੀ ਗਗਨਦੀਪ ਕੌਰ (57 ਕਿ. ਗ੍ਰਾ) ਕੁਆਟਰ ਫਾਈਨਲ 'ਚ ਜਗ੍ਹਾ ਪੱਕੀ ਕਰਨ ਵਾਲੇ ਮੁੱਕੇਬਾਜ਼ਾਂ 'ਚ ਸ਼ਾਮਲ ਰਹੇ। ਸਰਬੀਆ ਦੇ ਵਰਬਸ 'ਚ ਤੀਜੇ ਨੈਸ਼ਨ ਕੱਪ 'ਚ ਸੋਨ ਤਮਗਾ ਜਿੱਤਣ ਦੇ ਇਕ ਮਹੀਨੇ ਤੋਂ ਬਾਅਦ ਪ੍ਰੀਤੀ ਦੇ ਸਾਹਮਣੇ ਮਿਜੋਰਮ ਦੀ ਲਾਲ ਰੇਮਸਾਂਗੀ ਦੀ ਚੁਣੌਤੀ ਪਰ ਇਹ ਮੁਕਾਬਲਾ ਰੱਦ ਹੋ ਗਿਆ।