ਮੁੰਬਈ ਇੰਡੀਅਨਜ਼ ਦੇ ਇਸ ਖਿਡਾਰੀ ਦੇ ਹੱਥ ਦੀ ਨਾੜ ਗੁਆਂਢੀਆਂ ਨੇ ਵੱਢੀ

Saturday, Mar 23, 2019 - 03:11 PM (IST)

ਮੁੰਬਈ ਇੰਡੀਅਨਜ਼ ਦੇ ਇਸ ਖਿਡਾਰੀ ਦੇ ਹੱਥ ਦੀ ਨਾੜ ਗੁਆਂਢੀਆਂ ਨੇ ਵੱਢੀ

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ. 2019) ਦੇ ਸੀਜ਼ਨ ਦਾ ਆਗਾਜ਼ ਅੱਜ ਰਾਤ 8 ਵਜੇ ਸ਼ੁਰੂ ਹੋ ਰਿਹਾ ਹੈ। ਇੰਡੀਅਨ ਪ੍ਰੀਮੀਅਰ ਲੀਗ 2019 'ਚ ਖੇਡਣ ਦਾ ਸੁਪਨਾ ਵੇਖ ਰਹੇ ਕ੍ਰਿਕਟਰ ਪ੍ਰਸ਼ਾਂਤ ਤਿਵਾਰੀ ਨਾਲ ਜੁੜੀ ਬੁਰੀ ਖਬਰ ਆਈ ਹੈ। ਮੁੰਬਈ ਇੰਡੀਅਨਜ਼ ਟੀਮ ਦੇ ਸਟੈਂਡਬੁਆਏ ਪਲੇਅਰ ਪ੍ਰਸ਼ਾਂਤ ਤਿਵਾਰੀ 'ਤੇ ਹੋਲੀ ਦੀ ਸ਼ਾਮ ਲਗਭਗ 4 ਵਜੇ ਗਾਜ਼ੀਆਬਾਦ ਸਥਿਤ ਉਨ੍ਹਾਂ ਦੇ ਘਰ 'ਤੇ ਹੀ ਜਾਨਲੇਵਾ ਹਮਲਾ ਕੀਤਾ ਗਿਆ। ਦੋਸ਼ ਹੈ ਕਿ ਹਮਲਾਵਰ ਪ੍ਰਸ਼ਾਂਤ ਅਤੇ ਉਨ੍ਹਾਂ ਦੇ ਵੱਡੇ ਭਰਾ ਪ੍ਰਭਾਤ ਨੂੰ ਘਰ ਤੋਂ ਖਿੱਚਕੇ ਲੈ ਗਏ ਅਤੇ ਡਾਂਗਾਂ ਨਾਲ ਉਨ੍ਹਾਂ ਨੂੰ ਕੁੱਟਿਆ।

ਗੁਆਂਢੀਆਂ 'ਤੇ ਦੋਸ਼
ਸੂਚਨਾ 'ਤੇ ਪਹੁੰਚੀ ਪੁਲਸ ਨੇ ਪ੍ਰਸ਼ਾਂਤ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਹਸਪਤਾਲ 'ਚ ਦਾਖਲ ਕਰਾਇਆ ਹੈ। ਇਸ ਮਾਮਲੇ 'ਤੇ ਦੋਸ਼ ਗੁਆਂਢ ਦੇ ਹੀ ਦੋ ਭਰਾ ਸੰਦੀਪ ਅਤੇ ਮਨਦੀਪ 'ਤੇ ਹੈ, ਜਿਨ੍ਹਾਂ ਖਿਲਾਫ ਥਾਣੇ 'ਚ ਰਿਪੋਰਟ ਦਰਜ ਕਰਾਈ ਗਈ ਹੈ। ਪੁਲਸ ਸੂਤਰਾਂ ਦੇ ਮੁਤਾਬਕ, ਪ੍ਰਸ਼ਾਂਤ ਆਪਣੇ ਭਰਾ ਪ੍ਰਭਾਤ ਨਾਲ ਘਰ ਦੇ ਅੰਦਰ ਤੇਜ਼ ਆਵਾਜ਼ 'ਚ ਗੱਲਾਂ ਕਰ ਰਹੇ ਸਨ। ਇਸੇ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਇਹ ਵਿਵਾਦ ਹਿੰਸਕ ਹੋ ਗਿਆ।

ਹੱਥ ਦੀ ਨਾੜ ਵੱਢ ਦਿੱਤੀ

PunjabKesari
ਦੋਸ਼ ਹੈ ਕਿ ਸੰਦੀਪ ਅਤੇ ਮਨਦੀਪ ਆਪਣੇ ਪਰਿਵਾਰ ਦੇ ਨਾਲ ਉਨ੍ਹਾਂ ਦੇ ਘਰ 'ਚ ਦਾਖਲ ਹੋਏ ਅਤੇ ਪ੍ਰਸ਼ਾਂਤ ਅਤੇ ਉਸ ਦੇ ਵੱਡੇ ਭਰਾ ਨੂੰ ਘਰ ਤੋਂ ਖਿੱਚ ਕੇ ਬਾਹਰ ਲੈ ਗਏ ਅਤੇ ਡੰਡਿਆਂ ਨਾਲ ਉਨ੍ਹਾਂ ਨੂੰ ਕੁੱਟਿਆ ਅਤੇ ਕੱਪੜੇ ਵੀ ਪਾੜ ਦਿੱਤੇ। ਫਿਰ ਸ਼ਰਾਬੀਆਂ ਨੇ ਸ਼ਰਾਬ ਦੀ ਬੋਤਲ ਤੋੜ ਕੇ ਪ੍ਰਸ਼ਾਂਤ ਦੇ ਹੱਥ ਦੀ ਨਾੜ ਵੱਢ ਦਿੱਤੀ। ਪ੍ਰਭਾਤ ਨੇ ਸੰਦੀਪ ਅਤੇ ਮਨਦੀਪ ਦੇ ਖਿਲਾਫ ਥਾਣੇ 'ਚ ਰਿਪੋਰਟ ਦਰਜ ਕਰਾਈ ਹੈ।


author

Tarsem Singh

Content Editor

Related News