ਇੰਡੋਨੇਸ਼ੀਆ ਸੁਪਰ 1000 ਟੂਰਨਾਮੈਂਟ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗਾ ਪ੍ਰਣਯ
Tuesday, Jun 13, 2023 - 01:24 PM (IST)
ਜਕਾਰਤਾ, (ਭਾਸ਼ਾ)– ਫਾਰਮ ’ਚ ਚੱਲ ਰਿਹਾ ਐੱਚ. ਐੱਸ. ਪ੍ਰਣਯ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਬੀ. ਡਬਲਯੂ. ਐੱਫ. ਸੁਪਰ 1000 ਬੈਡਮਿੰਟਨ ਟੂਰਨਾਮੈਂਟ ਇੰਡੋਨੇਸ਼ੀਆ ਓਪਨ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗਾ। ਪਿਛਲੇ ਮਹੀਨੇ ਮਲੇਸ਼ੀਆ ਮਾਸਟਰਸ ਸੁਪਰ 300 ਖਿਤਾਬ ਜਿੱਤਣ ਵਾਲਾ ਪ੍ਰਣਯ ਟੂਰਨਾਮੈਂਟ ’ਚ ਅੱਗੇ ਤਕ ਜਾ ਸਕਦਾ ਹੈ, ਜਿਸ ’ਚ ਵਿਸ਼ਵ ਬੈਡਮਿੰਟਨ ਦੇ ਚੋਟੀ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਦੁਨੀਆ ਦੇ 8ਵੇਂ ਨੰਬਰ ਦੇ ਖਿਡਾਰੀ ਪ੍ਰਣਯ ਦਾ ਸਾਹਮਣਾ ਪਹਿਲੇ ਦੌਰ ’ਚ ਜਾਪਾਨ ਦੇ ਕੇਂਤਾ ਨਿਸ਼ਿਮੋਤੋ ਨਾਲ ਹੋਵੇਗਾ, ਜਿਸ ਤੋਂ ਬਾਅਦ ਦੂਜੇ ਦੌਰ ’ਚ ਚੀਨ ਦੇ ਸ਼ਿ ਯੂਕੀ ਨਾਲ ਟੱਕਰ ਹੋ ਸਕਦੀ ਹੈ।
2 ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਤੇ 2021 ਵਿਸ਼ਵ ਚੈਂਪੀਅਨਸ਼ਿਪ ਦਾ ਚਾਂਦੀ ਤਮਗਾ ਜੇਤੂ ਕਿਦਾਂਬੀ ਸ਼੍ਰੀਕਾਂਤ ਸਰਵਸ੍ਰੇਸ਼ਠ ਫਾਰਮ ’ਚ ਨਹੀਂ ਹੈ ਪਰ ਉਹ ਇੱਥੇ ਚੰਗੀ ਸ਼ੁਰੂਆਤ ਦੀ ਕੋਸ਼ਿਸ਼ ਕਰਨਗੇ। ਸਿੰਧੂ ਪਿਛਲੇ ਦੋ ਟੂਰਨਾਮੈਂਟਾਂ ’ਚ ਪਹਿਲੇ ਦੌਰ ’ਚੋਂ ਬਾਹਰ ਹੋ ਗਈ ਸੀ ਜਦਕਿ ਸ਼੍ਰੀਕਾਂਤ ਮਲੇਸ਼ੀਆ ਤੇ ਸਪੇਨ ’ਚ ਕੁਆਰਟਰ ਫਾਈਨਲ ਤਕ ਪੁਹੰਚਿਆ।ਸਿੰਧੂ ਦਾ ਸਾਹਮਣਾ ਇੰਡੋਨੇਸ਼ੀਆ ਦੀ ਗ੍ਰੇਗੋਰੀਆ ਮਾਰਿਸਕਾ ਤੁੰਗਜੁੰਗ ਨਾਲ ਹੋਵੇਗਾ ਜਦਕਿ ਸ਼੍ਰੀਕਾਂਤ ਪਹਿਲੇ ਦੌਰ 'ਚ ਚੀਨ ਦੇ ਲੂ ਗੁਆਂਗ ਜ਼ੂ ਨਾਲ ਭਿੜੇਗਾ।
ਇਹ ਵੀ ਪੜ੍ਹੋ : ਆਸਟਰੇਲੀਆ ਲਈ ਟੈਸਟ ਕ੍ਰਿਕਟ ਖੇਡਣਾ IPL ਦੇ ਪੈਸਿਆਂ ਤੋਂ ਵੱਧ ਅਹਿਮ : ਸਟਾਰਕ
ਥਾਈਲੈਂਡ ਓਪਨ ਦੇ ਸੈਮੀਫਾਈਨਲ ਖਿਡਾਰੀ ਲਕਸ਼ਯ ਸੇਨ ਦਾ ਸਾਹਮਣਾ ਪਹਿਲੇ ਦੌਰ 'ਚ ਦੁਨੀਆ ਦੇ 10ਵੇਂ ਨੰਬਰ ਦੇ ਖਿਡਾਰੀ ਚੀਨ ਦੇ ਲੀ ਜਿਜੀਆ ਨਾਲ ਹੋਵੇਗਾ। ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਅਤੇ ਵਿਸ਼ਵ ਦੀ ਪੰਜਵੇਂ ਨੰਬਰ ਦੀ ਜੋੜੀ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦਾ ਸਾਹਮਣਾ ਇੰਡੋਨੇਸ਼ੀਆ ਦੇ ਮਾਰਕਸ ਫਰਨਾਲਡੀ ਗਿਡੇਨ ਅਤੇ ਕੇਵਨ ਸੰਜੇ ਸੁਕਾਮੁਜੋ ਨਾਲ ਹੋਵੇਗਾ। ਸਾਤਵਿਕ ਅਤੇ ਚਿਰਾਗ ਨੇ ਇਸ ਸੀਜ਼ਨ ਵਿੱਚ ਸਵਿਸ ਓਪਨ ਜਿੱਤਿਆ ਹੈ ਪਰ ਆਪਣੇ ਪਿਛਲੇ 11 ਮੁਕਾਬਲਿਆਂ ਵਿੱਚ ਇੰਡੋਨੇਸ਼ੀਆਈ ਜੋੜੀ ਨੂੰ ਹਰਾਇਆ ਨਹੀਂ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।