ਪ੍ਰਜਨੇਸ਼ ਕਰੀਅਰ ਦੀ ਸਰਵਸ੍ਰੇਸ਼ਠ 81ਵੀਂ ਰੈਂਕਿੰਗ ''ਤੇ ਪਹੁੰਚਿਆ

04/02/2019 4:23:01 AM

ਨਵੀਂ ਦਿੱਲੀ— ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੂੰ ਮਿਆਮੀ ਓਪਨ ਦੇ ਮੁੱਖ ਦੌਰ ਵਿਚ ਪਹੁੰਚਣ ਦਾ ਫਾਇਦਾ ਮਿਲਿਆ, ਜਿਸ ਨਾਲ ਉਹ ਸੋਮਵਾਰ ਜਾਰੀ ਹੋਈ ਨਵੀਂ ਰੈਂਕਿੰਗ 'ਚ ਕਰੀਅਰ ਦੇ ਸਰਵਸ੍ਰੇਸ਼ਠ 81ਵੇਂ ਸਥਾਨ 'ਤੇ ਪਹੁੰਚ ਗਿਆ ਹੈ।  ਮਿਆਮੀ ਓਪਨ 'ਚ 2 ਮੁਕਾਬਲੇ ਜਿੱਤਣ 'ਤੇ 29 ਸਾਲਾ ਇਸ ਭਾਰਤੀ ਖਿਡਾਰੀ ਨੂੰ 26 ਰੇਟਿੰਗ ਅੰਕਾਂ ਦਾ ਫਾਇਦਾ ਹੋਇਆ, ਜਿਸ ਨਾਲ ਉਸ ਨੇ ਤਿੰਨ ਸਥਾਨਾਂ ਦਾ ਸੁਧਾਰ ਕਰਦੇ ਹੋਏ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹਾਸਲ ਕੀਤੀ। ਉਹ ਟਾਪ-100 ਵਿਚ ਇਕਲੌਤਾ ਭਾਰਤੀ ਹੈ। ਉਸ ਤੋਂ ਬਾਅਦ 140ਵੇਂ ਸਥਾਨ 'ਤੇ ਰਾਮਕੁਮਾਰ ਰਾਮਨਾਥਨ ਹੈ, ਜਿਹੜਾ ਇਕ ਸਥਾਨ ਹੇਠਾਂ ਖਿਸਕ ਗਿਆ ਹੈ।


Gurdeep Singh

Content Editor

Related News