ਜਿਮਨਾਸਟ ਪ੍ਰਣਤੀ ਨੂੰ ਮਿਲਿਆ ਏਸ਼ੀਆਈ ਕੋਟਾ, ਟੋਕੀਓ ਓਲੰਪਿਕ ’ਚ ਲਵੇਗੀ ਹਿੱਸਾ
Saturday, May 01, 2021 - 08:30 PM (IST)
ਨਵੀਂ ਦਿੱਲੀ— ਏਸ਼ੀਆਈ ਕਲਾਤਮਕ ਜਿਮਨਾਸਟ ਚੈਂਪੀਅਨਸ਼ਿਪ 2019 ’ਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਜਿਮਨਾਸਟ ਪ੍ਰਣਤੀ ਨਾਇਕ ਨੇ ਟੋਕੀਓ ਓਲੰਪਿਕ ਦੇ ਲਈ ਮਹਾਦੀਪੀ ਕੋਟਾ ਰਾਹੀਂ ਕੁਆਲੀਫ਼ਾਈ ਕਰ ਲਿਆ ਹੈ। ਪੱਛਮੀ ਬੰਗਾਲ ਦੀ 26 ਸਾਲਾ ਇਹ ਜਿਮਨਾਸਟ ਏਸ਼ੀਆਈ ਕੋਟੇ ਤੋਂ ਰਿਜ਼ਰਵ ਖਿਡਾਰੀਆਂ ਦੀ ਸੂਚੀ ’ਚ ਸ਼੍ਰੀਲੰਕਾ ਦੀ ਐਲਪੀਟੀਆ ਬੈਡਲਗੇ ਡੋਨਾ ਦੇ ਬਾਅਦ ਦੂਜੇ ਸਥਾਨ ’ਤੇ ਹੈ।
ਇਹ ਵੀ ਪੜ੍ਹੋ : IPL 2021 : ਜਦੋਂ ਅਕਸ਼ੇ ਕੁਮਾਰ ਨਾਲ ਤੁਲਨਾ ਕਰਨ ’ਤੇ ਭੜਕੇ ਹਰਪ੍ਰੀਤ ਬਰਾੜ, ਜਾਣੋ ਪੂਰਾ ਮਾਮਲਾ
ਕੋਵਿਡ19 ਮਹਾਮਾਰੀ ਕਾਰਨ ਚੀਨ ’ਚ 29 ਮਈ ਤੋਂ ਇਕ ਜੂਨ ਤਕ ਪ੍ਰਸਤਾਵਤ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ਦੇ ਰੱਦ ਹੋਣ ਦੇ ਬਾਅਦ ਉਹ ਓਲੰਪਿਕ ਟਿਕਟ ਦੀ ਪਾਤਰ ਬਣ ਗਈ। ਪ੍ਰਣਤੀ ਨੇ ਕਿਹਾ ਕਿ ਮੈਂ 2019 ਵਿਸ਼ਵ ਚੈਂਪੀਅਨਸ਼ਿਪ ਦੇ ਦੌਰਾਨ ਕੁਆਲੀਫ਼ਾਈਂਗ ਸਕੋਰ ਹਾਸਲ ਕਰਨ ’ਚ ਅਸਫਲ ਰਹਿਣ ਦੇ ਬਾਅਦ ਕਾਫ਼ੀ ਨਿਰਾਸ਼ ਸੀ। ਮਹਾਮਾਰੀ ਕਾਰਨ ਪ੍ਰਤੀਯੋਗਿਤਾ ਦੇ ਰੱਦ ਹੋਣ ਕਾਰਨ ਕਦੀ ਨਹੀਂ ਸੋਚਿਆ ਸੀ ਕਿ ਓਲੰਪਿਕ ’ਚ ਜਾਣ ਦਾ ਸੁਪਨਾ ਸਾਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਹੁਣ ਏਸ਼ੀਆਈ ਜਾਂ ਵਿਸ਼ਵ ਬਾਡੀ ਤੋਂ ਇਸ ਦੀ ਅਧਿਕਾਰਤ ਪੁਸ਼ਟੀ ਦਾ ਇੰਤਜ਼ਾਰ ਕਰ ਰਹੀ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।