ਪ੍ਰਮੋਦ ਭਗਤ ਨੇ ਦੋ ਸੋਨ ਤਗਮੇ ਜਿੱਤੇ

Sunday, Oct 26, 2025 - 10:33 AM (IST)

ਪ੍ਰਮੋਦ ਭਗਤ ਨੇ ਦੋ ਸੋਨ ਤਗਮੇ ਜਿੱਤੇ

ਸਪੋਰਟਸ ਡੈਸਕ- ਪੈਰਾਲੰਪਿਕ ਚੈਂਪੀਅਨ ਪ੍ਰਮੋਦ ਭਗਤ ਨੇ ਦੋ ਸੋਨ ਤਗਮੇ ਜਿੱਤੇ, ਜਦੋਂ ਕਿ ਸੁਕਾਂਤ ਕਦਮ ਨੇ ਇੱਕ ਸੋਨ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ ਜਿਸ ਸਦਕਾ ਭਾਰਤ ਨੇ ਆਸਟਰੇਲੀਅਨ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਚੈਂਪੀਅਨਸ਼ਿਪ 2025 ਵਿੱਚ ਦਬਦਬਾ ਬਣਾ ਕੇ ਤਗਮਾ ਸੂਚੀ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ। ਭਗਤ ਨੇ ਫਾਈਨਲ ਵਿੱਚ ਹਮਵਤਨ ਮਨੋਜ ਸਰਕਾਰ ਨੂੰ 21-15, 21-17 ਨਾਲ ਹਰਾ ਕੇ ਪੁਰਸ਼ ਸਿੰਗਲਜ਼ SL3 ਖਿਤਾਬ ਜਿੱਤਿਆ। ਫਿਰ ਉਸ ਨੇ ਸੁਕਾਂਤ ਕਦਮ ਨਾਲ ਮਿਲ ਕੇ ਪੁਰਸ਼ ਡਬਲਜ਼ SL3-SL4 ਖਿਤਾਬ ਜਿੱਤਿਆ। ਫਾਈਨਲ ਵਿੱਚ ਉਨ੍ਹਾਂ ਨੇ ਉਮੇਸ਼ ਵਿਕਰਮ ਕੁਮਾਰ ਅਤੇ ਸੂਰਿਆਕਾਂਤ ਯਾਦਵ ਦੀ ਸਾਥੀ ਭਾਰਤੀ ਜੋੜੀ ਨੂੰ 21-11, 19-21, 21-18 ਨਾਲ ਹਰਾਇਆ। 

ਭਗਤ ਨੇ ਕਿਹਾ, ‘‘ਮੈਂ ਆਸਟਰੇਲੀਆ ਵਿੱਚ ਦੋ ਸੋਨ ਤਗਮੇ ਜਿੱਤ ਕੇ ਬਹੁਤ ਖੁਸ਼ ਹਾਂ। ਮਨੋਜ ਵਿਰੁੱਧ ਮੈਚ ਔਖਾ ਸੀ। ਅਸੀਂ ਇੱਕ ਦੂਜੇ ਦੇ ਖੇਡ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਅਤੇ ਜਦੋਂ ਅਸੀਂ ਇੱਕ ਦੂਜੇ ਦਾ ਸਾਹਮਣਾ ਕਰਦੇ ਹਾਂ ਤਾਂ ਇਹ ਹਮੇਸ਼ਾ ਇੱਕ ਚੁਣੌਤੀ ਹੁੰਦੀ ਹੈ।’’ ਸੁਕਾਂਤ  ਨੂੰ ਪੁਰਸ਼ ਸਿੰਗਲਜ਼ SL4 ਵਿੱਚ ਸੂਰਿਆਕਾਂਤ ਤੋਂ 21-23, 21-14, 19-21 ਨਾਲ ਹਾਰ ਮਗਰੋਂ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਭਾਰਤ ਵੱਲੋਂ ਮਾਨਸੀ ਜੋਸ਼ੀ ਨੇ ਮਹਿਲਾ ਸਿੰਗਲਜ਼ ਤੇ ਰੁਥਿਕ ਰਘੂਪਤੀ ਨਾਲ ਮਿਲ ਕੇ ਮਿਕਸਡ ਡਬਲਜ਼ ਵਿੱਚ ਸੋਨ ਤਗਮੇ ਜਿੱਤੇ। ਰੁਥਿਕ ਨੇ ਚਿਰਾਗ ਬਰੇਠਾ ਨਾਲ ਪੁਰਸ਼ ਡਬਲਜ਼ ਦਾ ਖਿਤਾਬ ਵੀ ਜਿੱਤਿਆ।


author

Tarsem Singh

Content Editor

Related News