ਟੋਕੀਓ ਪੈਰਾਲੰਪਿਕ 'ਚ ਗੋਲਡ ਜਿੱਤਣ ਤੋਂ ਇਕ-ਇਕ ਕਦਮ ਦੂਰ ਪ੍ਰਮੋਦ ਤੇ ਸੁਹਾਸ
Saturday, Sep 04, 2021 - 11:58 AM (IST)
ਟੋਕੀਓ- ਮੌਜੂਦਾ ਵਿਸ਼ਵ ਚੈਂਪੀਅਨ ਪ੍ਰਮੋਦ ਭਗਤ ਤੇ ਸੁਹਾਸ ਯਥੀਰਾਜ ਸ਼ਨੀਵਾਰ ਨੂੰ ਟੋਕੀਓ ਪੈਰਾਲੰਪਿਕ ਪੁਰਸ਼ ਸਿੰਗਲ ਬੈਡਮਿੰਟਨ 'ਚ ਆਪਣੇ-ਆਪਣੇ ਵਰਗ ਦੇ ਫ਼ਾਈਨਲ 'ਚ ਪਹੁੰਚ ਗਏ ਪਰ ਮਨੋਜ ਸਰਕਾਰ ਨੂੰ ਸੈਮੀਫ਼ਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਦੁਨੀਆ ਦੇ ਨੰਬਰ ਇਕ ਖਿਡਾਰੀ ਤੇ ਏਸ਼ੀਆਈ ਚੈਂਪੀਅਨ 33 ਸਾਲਾ ਭਗਤ ਨੇ ਜਾਪਾਨ ਦੇ ਦਾਈਸੁਕੇ ਫੁਜੀਹਾਰਾ ਨੂੰ 36 ਮਿੰਟ 'ਚ 21-11, 21-16 ਨਾਲ ਹਰਾਇਆ।
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕ ’ਚ ਭਾਰਤ ਦੀ ਬੱਲੇ-ਬੱਲੇ, ਮਨੀਸ਼ ਨੇ ਜਿੱਤਿਆ ‘ਗੋਲਡ’, ਸਿੰਘਰਾਜ ਦੀ ‘ਚਾਂਦੀ’
ਇਸ ਸਾਲ ਪੈਰਾਲੰਪਿਕ 'ਚ ਪਹਿਲੀ ਵਾਰ ਬੈਡਮਿੰਟਨ ਖੇਡਿਆ ਜਾ ਰਿਹਾ ਹੈ ਲਿਹਾਜ਼ਾ ਸੋਨ ਤਮਗ਼ੇ ਦੇ ਮੁਕਾਬਲੇ 'ਚ ਪਹੁੰਚਣ ਵਾਲੇ ਭਗਤ ਪਹਿਲੇ ਭਾਰਤੀ ਹੋ ਗਏ ਹਨ। ਹੁਣ ਉਨ੍ਹਾਂ ਦਾ ਸਾਹਮਣਾ ਬ੍ਰਿਟੇਨ ਦੇ ਡੇਨੀਅਲ ਬੇਥੇਲ ਨਾਲ ਹੋਵੇਗਾ। ਐਸ.ਐਲ4 ਕਲਾਸ 'ਚ ਨੋਇਡਾ ਦੇ ਜ਼ਿਲਾ ਅਧਿਕਾਰੀ ਸੁਹਾਸ ਨੇ ਇੰਡੋਨੇਸ਼ੀਆ ਦੇ ਫ੍ਰੇਡੀ ਸੇਤੀਯਾਵਾਨ ਨੂੰ 31 ਮਿੰਟ 'ਚ 21-9, 21-15 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਚੋਟੀ ਦਾ ਦਰਜਾ ਪ੍ਰਪਾਤ ਫ਼ਰਾਂਸ ਦੇ ਲੁਕਾਸ ਮਾਜੂਰ ਨਾਲ ਹੋਵੇਗਾ ਜਦਕਿ ਮਨੋਜ ਨੂੰ ਦੂਜਾ ਦਰਜਾ ਪ੍ਰੁਾਪਤ ਬੇਥੇਲ ਨੇ 21-8, 21-10 ਨਾਲ ਹਰਾਇਆ। ਮਨੋਜ ਹੁਣ ਕਾਂਸੀ ਤਮਗ਼ੇ ਲਈ ਫੁਜੀਹਾਰਾ ਨਾਲ ਖੇਡਣਗੇ। ਇਸ ਕਲਾਸੀਫਿਕੇਸ਼ਨ 'ਚ ਅੱਧੇ ਕੋਰਟ ਦਾ ਇਸਤੇਮਾਲ ਹੁੰਦਾ ਹੈ ਤੇ ਭਗਤ ਤੇ ਫੁਜੀਹਾਰਾ ਨੇ ਲੰਬੀਆਂ ਰੈਲੀਆਂ ਲਾਈਆਂ।
ਸ਼ੁਰੂਆਤ 'ਚ ਭਗਤ 2-4 ਨਾਲ ਪਿੱਛੇ ਸਨ ਪਰ ਬ੍ਰੇਕ ਤਕ ਉਨ੍ਹਾਂ ਨੇ 11-8 ਨਾਲ ਬੜ੍ਹਤ ਬਣਾ ਲਈ। ਉਸ ਤੋਂ ਬਾਅਦ ਇਸ ਲੈਅ ਨੂੰ ਕਾਇਮ ਰਖਦੇ ਹੋਏ ਲਗਾਤਾਰ 6 ਅੰਕ ਨਾਲ ਪਹਿਲਾ ਗੇਮ ਜਿੱਤਿਆ। ਦੂਜੇ ਗੇਮ 'ਚ ਉਨ੍ਹਾਂ ਨੇ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤੀ। ਭਗਤ ਤੇ ਪਲਕ ਕੋਹਲੀ ਮਿਕਸਡ ਡਬਲਜ਼ ਐਸ.ਐਲ.3 ਐਸ.ਯੂ.5 ਸੈਮੀਫ਼ਾਈਨਲ ਵੀ ਖੇਡਣਗੇ। ਮੈਚ ਦੇ ਬਾਅਦ ਭਗਤ ਨੇ ਕਿਹਾ ਕਿ ਇਹ ਸ਼ਾਨਦਾਰ ਮੈਚ ਸੀ। ਮੈਨੂੰ ਫ਼ਾਈਨਲ 'ਚ ਪਹੁੰਚਣ ਦੀ ਖ਼ੁਸ਼ੀ ਹੈ ਪਰ ਕੰਮ ਅਜੇ ਪੂਰਾ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕ : ਹਰਵਿੰਦਰ ਸਿੰਘ ਨੇ ਰਚਿਆ ਇਤਿਹਾਸ, ਭਾਰਤ ਨੂੰ ਤੀਰਅੰਦਾਜ਼ੀ ’ਚ ਦਿਵਾਇਆ ਪਹਿਲਾ ਕਾਂਸੀ ਤਮਗਾ
ਪੰਜ ਸਾਲ ਦੀ ਉਮਰ 'ਚ ਪੋਲੀਓ ਦੇ ਕਾਰਨ ਉਸ ਦਾ ਖੱਬਾ ਪੈਰ ਨਕਾਰਾ ਹੋ ਗਿਆ ਸੀ। ਉਸ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਚਾਰ ਸੋਨ ਸਮੇਤ 45 ਕੌਮਾਂਤਰੀ ਤਮਗ਼ੇ ਜਿੱਤੇ ਹਨ। ਬੀ. ਡਬਲਯੂ. ਐੱਫ. ਵਿਸ਼ਵ ਚੈਂਪੀਅਨਸ਼ਿਪ 'ਚ ਪਿਛਲੇ ਅੱਠ ਸਾਲ 'ਚ ਉਸ ਨੇ ਦੋ ਸੋਨ ਤੇ ਇਕ ਚਾਂਦੀ ਦੇ ਤਮਗ਼ੇ ਜਿੱਤੇ। 2018 ਪੈਰਾ ਏਸ਼ੀਆਈ ਖੇਡਾਂ ਉਨ੍ਹਾਂ ਨੇ ਇਕ ਚਾਂਦੀ ਤੇ ਇਕ ਕਾਂਸੀ ਤਮਗ਼ਾ ਜਿੱਤਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।