ਬੈਂਗਲੁਰੂ ਓਪਨ : ਆਸਾਨੀ ਨਾਲ ਦੂਜੇ ਦੌਰ ''ਚ ਪਹੁੰਚੇ ਪ੍ਰਜਨੇਸ਼
Wednesday, Nov 14, 2018 - 12:45 PM (IST)

ਨਵੀਂ ਦਿੱਲੀ— ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਅਤੇ ਸਾਕੇਤ ਮਾਇਨੇਨੀ ਨੇ ਸੈੱਟਾਂ 'ਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ 1 ਲੱਖ 50 ਹਜ਼ਾਰ ਡਾਲਰ ਇਨਾਮੀ ਬੈਂਗਲੁਰੂ ਓਪਨ ਏ.ਟੀ.ਪੀ. ਚੈਲੰਜਰ ਟੈਨਿਸ ਟੂਰਨਾਮੈਂਟ 'ਚ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਜਦਕਿ ਮਿਸਰ ਦੇ ਯੂਸੁਫ ਹੋਸਾਮ ਨੇ ਮੋਲਦੋਵਾ ਦੇ ਚੋਟੀ ਦਾ ਦਰਜਾ ਪ੍ਰਾਪਤ ਰਾਦੂ ਅਲਬੋਟ ਨੂੰ ਹਰਾ ਕੇ ਉਲਟਫੇਰ ਕੀਤਾ। ਭਾਰਤ ਦੇ ਪੰਜ ਖਿਡਾਰੀਆਂ 'ਚੋਂ ਤਿੰਨ ਖਿਡਾਰੀਆਂ ਨੇ ਆਸਾਨੀ ਨਾਲ ਦੂਜੇ ਦੌਰ 'ਚ ਪ੍ਰਵੇਸ਼ ਕੀਤਾ। ਇਸ 'ਚ ਪ੍ਰਜਨੇਸ਼ ਅਤੇ ਮਾਇਨੇਨੀ ਤੋਂ ਇਲਾਵਾ ਸ਼ਸ਼ੀਕੁਮਾਰ ਮੁਕੁੰਦ ਸ਼ਾਮਲ ਹਨ।
ਪ੍ਰਜਨੇਸ਼ ਨੇ ਰੂਸ ਦੇ ਇਵਾਨ ਨੇਡਲਕੋ ਨੂੰ ਆਸਾਨੀ ਨਾਲ 6-2, 6-2 ਨਾਲ ਹਰਾਇਆ ਜਦਕਿ ਵਾਈਲਡ ਕਾਰਡ ਤੋਂ ਪ੍ਰਵੇਸ਼ ਕਰਨ ਵਾਲੇ ਮਾਇਨੇਨੀ ਨੇ ਹਮਵਤਨ ਆਦਿਲ ਕਲਿਆਣਪੁਰ ਨੂੰ 6-3, 7-6 (3) ਨਾਲ ਹਰਾਇਆ। ਮੁਕੁੰਦ ਨੇ ਅਮਰੀਕਾ ਦੇ ਕੋਲਿਨ ਅਲਟਮਿਰਾਨੋ ਨੂੰ 7-6, 6-3 ਨਾਲ ਹਰਾਇਆ। ਮੁੱਖ ਡਰਾਅ 'ਚ ਸ਼ਾਮਲ ਸੂਰਜ ਪ੍ਰਬੋਧ ਨੂੰ ਫਰਾਂਸ ਦੇ ਕਵਿੰਟਿਨ ਹੇਲੀਸ ਨੇ ਆਸਾਨੀ ਨਾਲ 3-6, 1-6 ਨਾਲ ਹਰਾਇਆ। ਟੂਰਨਾਮੈਂਟ ਦਾ ਸਭ ਤੋਂ ਵੱਡਾ ਉਲਟਫੇਰ ਹੋਸਾਮ ਅਤੇ ਅਲਬੋਟ ਦੇ ਮੁਕਾਬਲੇ 'ਚ ਦੇਖਣ ਨੂੰ ਮਿਲਿਆ। ਅਲਬੋਟ ਤੋਂ ਵਿਸ਼ਵ ਰੈਂਕਿੰਗ 'ਚ 383 ਪਾਇਦਾਨ ਹੇਠਾਂ ਕਾਬਜ ਹੋਸਾਮ ਨੇ ਉਸ ਨੂੰ 2-6, 6-2, 6-2 ਨਾਲ ਹਰਾਇਆ।