ਪ੍ਰਜਨੇਸ਼ ਜਿੱਤੇ, ਰਾਮਕੁਮਾਰ ਕੁਆਲੀਫਾਇਰ ''ਚ ਹਾਰੇ

Wednesday, Oct 24, 2018 - 03:00 PM (IST)

ਪ੍ਰਜਨੇਸ਼ ਜਿੱਤੇ, ਰਾਮਕੁਮਾਰ ਕੁਆਲੀਫਾਇਰ ''ਚ ਹਾਰੇ

ਗੁਆਂਗਯੁਆਨ— ਸਤਵਾਂ ਦਰਜਾ ਪ੍ਰਾਪਤ ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਨੇ 50 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਲੀਊਝੂ ਇੰਟਰਨੈਸ਼ਨਲ ਚੈਲੰਜਰ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਪਰ ਸੁਮਿਤ ਨਾਗਲ ਅਤੇ ਰਾਮਕੁਮਾਰ ਰਾਮਨਾਥਨ ਹਾਰ ਕੇ ਬਾਹਰ ਹੋ ਗਏ ਹਨ। ਪ੍ਰਜਨੇਸ਼ ਨੇ ਪ੍ਰੀ-ਕੁਆਰਟਰ ਫਾਈਨਲ 'ਚ ਮਿਸਰ ਦੇ ਮੁਹੰਮਦ ਸੈਫਾਤ ਨੂੰ ਲਗਾਤਾਰ ਸੈੱਟਾਂ 'ਚ 6-4, 6-4 ਨਾਲ ਹਰਾ ਕੇ ਅੰਤਿਮ ਅੱਠ 'ਚ ਜਗ੍ਹਾ ਬਣਾਈ ਜਦਕਿ ਇਸ ਤੋਂ ਪਹਿਲਾਂ ਪੁਰਸ਼ ਸਿੰਗਲ ਦੇ ਪਹਿਲੇ ਰਾਊਂਡ 'ਚ ਉਨ੍ਹਾਂ ਨ ਫਰਾਂਸ ਦੇ ਜੋਹਾਨ ਟਾਟਲੋਟ ਨੂੰ 6-4, 7-5 ਨਾਲ ਹਰਾਇਆ ਸੀ।
PunjabKesari
ਭਾਰਤੀ ਖਿਡਾਰੀ ਨੇ ਪਹਿਲੀ ਸਰਵਿਸ 'ਤੇ 73 ਫੀਸਦੀ ਅੰਕ ਜਿੱਤੇ ਅਤੇ 4 'ਚੋਂ 2 ਬ੍ਰੇਕ ਅੰਕ ਵੀ ਬਚਾਏ। ਜਦਕਿ ਵਿਰੋਧੀ ਖਿਡਾਰੀ ਨੇ ਤਿੰਨ ਡਬਲ ਫਾਲਟ ਕੀਤੇ। ਪ੍ਰਜਨੇਸ਼ ਦਾ ਹੁਣ ਕੁਆਰਟਰ ਫਾਈਨਲ 'ਚ ਥਾਮਸ ਫਾਬੀਆਨੋ ਨਾਲ ਮੁਕਾਬਲਾ ਹੋਵੇਗਾ। ਹਾਲਾਂਕਿ ਦੂਜਾ ਦਰਜਾ ਪ੍ਰਾਪਤ ਰਾਮਕੁਮਾਰ ਰਾਮਨਾਥਨ ਨੂੰ ਸਪੇਨ ਦੇ ਕੁਆਲੀਫਾਇਰ ਐਲੇਕਜ਼ਾਂਦਰੋ ਡੇਵਿਡੋਵਿਚ ਫੋਕਿਨਾ ਨੇ ਲਗਾਤਾਰ ਸੈੱਟਾਂ 'ਚ 7-6, 6-3 ਨਾਲ ਹਰਾ ਕੇ ਇਕ ਘੰਟੇ 44 ਮਿੰਟ 'ਚ ਮੈਚ ਜਿੱਤ ਲਿਆ। ਇਕ ਹੋਰ ਭਾਰਤੀ ਸੁਮਿਤ ਨਾਗਲ ਨੂੰ ਵੀ ਪਹਿਲੇ ਹੀ ਦੌਰ 'ਚ ਹਾਰ ਝਲਣੀ ਪਈ। ਉਨ੍ਹਾਂ ਨੂੰ ਅੱਠਵਾਂ ਦਰਜਾ ਪ੍ਰਾਪਤ ਜਾਪਾਨ ਦੇ ਤਾਤਸੁਮਾਈਤੋ ਨੇ ਲਾਗਾਤਾਰ ਸੈੱਟਾਂ'ਚ 6-2, 6-3 ਨਾਲ ਇਕ ਘੰਟੇ ਅੱਠ ਮਿੰਟ 'ਚ ਹਰਾਇਆ।


Related News