ਪ੍ਰਜਨੇਸ਼ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਪੁਣੇ ਚੈਲੰਜਰ ਦੇ ਸੈਮੀਫਾਈਨਲ ''ਚ

11/23/2018 11:19:01 AM

ਨਵੀਂ ਦਿੱਲੀ— ਬਿਹਤਰੀਨ ਫਾਰਮ 'ਚ ਚਲ ਰਹੇ ਪ੍ਰਜਨੇਸ਼ ਗੁਣੇਸ਼ਵਰਨ ਨੇ ਫਿਰ ਤੋਂ ਪ੍ਰਭਾਵਸ਼ਾਲੀ ਪ੍ਰਦਰਸਨ ਕਰਕੇ ਵੀਰਵਾਰ ਨੂੰ ਇੱਥੇ ਕਜ਼ਾਖਸਤਾਨ ਦੇ ਅਲੇਕਸਾਂਦਰ ਨੇਦੋਵਿਸੋਵ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਪੁਣੇ ਚੈਲੰਜਰ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। 
PunjabKesari
ਪ੍ਰਜਨੇਸ਼ ਨੇ ਕਜ਼ਾਖ ਖਿਡਾਰੀ ਖਿਲਾਫ 50,000 ਡਾਲਰ ਇਨਾਮੀ ਹਾਰਡਕੋਰਟ ਟੂਰਨਾਮੈਂਟ 'ਚ 6-4, 6-4 ਨਾਲ ਜਿੱਤ ਦਰਜ ਕੀਤੀ। ਇਹ ਮੈਚ ਇਕ ਘੰਟਾ 23 ਮਿੰਟ ਤੱਕ ਚਲਿਆ। ਪ੍ਰਜਨੇਸ਼ ਨੇ ਸਟ੍ਰੋਕ ਲਗਾਉਣ ਦੀ ਆਪਣੀ ਸਮਰਥਾ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ। ਉਨ੍ਹਾਂ ਆਪਣੀ ਰਿਟਰਨ ਨਾਲ ਕਜ਼ਾਖ ਖਿਡਾਰੀ ਨੂੰ ਕਾਫੀ ਪਰੇਸ਼ਾਨ ਕੀਤਾ। ਇਹ ਪ੍ਰਜਨੇਸ਼ ਅਤੇ ਨੇਦੋਵਿਸੋਵ ਵਿਚਾਲੇ ਦੂਜਾ ਮੁਕਾਬਲਾ ਸੀ। ਕਜ਼ਾਖ ਖਿਡਾਰੀ ਨੇ 2016 'ਚ ਆਪਣੇ ਘਰੇਲੂ ਸ਼ਹਿਰ ਅਸਤਾਨਾ 'ਚ ਜਿੱਤ ਦਰਜ ਕੀਤੀ ਸੀ।


Tarsem Singh

Content Editor

Related News