ਪ੍ਰਜਨੇਸ਼ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ''ਤੇ

Monday, Apr 15, 2019 - 12:58 PM (IST)

ਪ੍ਰਜਨੇਸ਼ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ''ਤੇ

ਨਵੀਂ ਦਿੱਲੀ— ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹਾਸਲ ਕਰਦੇ ਹੋਏ ਤਾਜ਼ਾ ਏ.ਟੀ.ਪੀ. ਰੈਂਕਿੰਗ 'ਚ 80ਵੇਂ ਸਥਾਨ 'ਤੇ ਪਹੁੰਚ ਗਏ ਹਨ। ਚੇਨਈ ਦੇ 29 ਸਾਲਾ ਗੁਣੇਸ਼ਵਰਨ ਇਸ ਸਾਲ ਫਰਵਰੀ 'ਚ ਚੋਟੀ ਦੇ 100 'ਚ ਪਹੁੰਚੇ ਸਨ। ਪ੍ਰਜਨੇਸ਼ ਇੰਡੀਅਨ ਵੇਲਸ ਏ.ਟੀ.ਪੀ. ਮਾਸਟਰਸ ਟੂਰਨਾਮੈਂਟ 'ਚ ਤੀਜੇ ਦੌਰ 'ਚ ਪਹੁੰਚੇ ਸਨ। ਉਹ ਬੀ.ਐੱਨ.ਪੀ. ਪਰੀਬਸ ਓਪਨ 'ਚ ਵੀ ਤੀਜੇ ਦੌਰ 'ਚ ਪਹੁੰਚੇ ਅਤੇ ਮਿਆਮੀ ਓਪਨ ਦੇ ਮੁੱਖ ਡਰਾਅ 'ਚ ਪ੍ਰਵੇਸ਼ ਕੀਤਾ। ਭਾਰਤ ਦੇ ਰਾਮਕੁਮਾਰ ਰਾਮਨਾਥਨ 16 ਪਾਇਦਾਨ ਡਿੱਗ ਕੇ ਚੋਟੀ ਦੇ 150 ਤੋਂ ਬਾਹਰ ਹੋ ਗਏ। ਉਹ ਹੁਣ 157ਵੇਂ ਸਥਾਨ 'ਤੇ ਹਨ।


author

Tarsem Singh

Content Editor

Related News