ਪ੍ਰਗਿਆਨੰਦਾ ਨੇ ਵਿਸ਼ਵ ਚੈਂ ਹੈਪੀਅਨ ਲੀਰੇਨ ਨੂੰ ਹਰਾਇਆ, ਆਨੰਦ ਨੂੰ ਪਿੱਛੇ ਛੱਡਿਆ, ਬਣਿਆ ਨੰਬਰ ਇਕ ਭਾਰਤੀ

Wednesday, Jan 17, 2024 - 07:37 PM (IST)

ਪ੍ਰਗਿਆਨੰਦਾ ਨੇ ਵਿਸ਼ਵ ਚੈਂ ਹੈਪੀਅਨ ਲੀਰੇਨ ਨੂੰ ਹਰਾਇਆ, ਆਨੰਦ ਨੂੰ ਪਿੱਛੇ ਛੱਡਿਆ, ਬਣਿਆ ਨੰਬਰ ਇਕ ਭਾਰਤੀ

ਵਿਜਕ ਆਨ ਜੀ (ਨੀਦਰਲੈਂਡ)– ਭਾਰਤ ਦੇ ਨੌਜਵਾਨ ਸ਼ਤਰੰਜ ਸੁਪਰ ਸਟਾਰ ਆਰ. ਪ੍ਰਗਿਆਨੰਦਾ ਨੇ ਇੱਥੇ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ਦੇ ਚੌਥੇ ਦੌਰ ਵਿਚ ਚੀਨ ਦੇ ਮੌਜੂਦਾ ਵਿਸ਼ਵ ਚੈਂਪੀਅਨ ਡਿੰਗ ਲੀਰੇਨ ਨੂੰ ਹਰਾਇਆ, ਜਿਸ ਨਾਲ ਉਹ ਧਾਕੜ ਵਿਸ਼ਵਨਾਥਨ ਆਨੰਦ ਨੂੰ ਪਿੱਛੇ ਛੱਡ ਕੇ ਭਾਰਤ ਦਾ ਸਭ ਤੋਂ ਵੱਧ ਰੇਟਿੰਗ ਵਾਲਾ ਖਿਡਾਰੀ ਬਣ ਗਿਆ ਹੈ।

ਇਹ ਵੀ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ
ਦੇਰ ਰਾਤ ਨੂੰ ਦਰਜ ਕੀਤੀ ਗਈ ਇਸ ਜਿੱਤ ਤੋਂ 18 ਸਾਲਾ ਪ੍ਰਗਿਆਨੰਦਾ ਦੇ 2748.3 ਰੇਟਿੰਗ ਅੰਕ ਹੋ ਗਏ ਹਨ, ਜਿਹੜੇ ਫਿਡੇ ਲਾਈਵ ਰੇਟਿੰਗ ਵਿਚ 5 ਵਾਰ ਦੇ ਚੈਂਪੀਅਨ ਆਨੰਦ ਦੇ 2748 ਅੰਕਾਂ ਤੋਂ ਵੱਧ ਹਨ। ਵਿਸ਼ਵ ਸ਼ਤਰੰਜ ਦੀ ਸਰਵਉੱਚ ਸੰਸਥਾ ਹਰੇਕ ਮਹੀਨੇ ਦੇ ਸ਼ੁਰੂ ਵਿਚ ਰੇਟਿੰਗ ਜਾਰੀ ਕਰਦੀ ਹੈ।

ਇਹ ਵੀ ਪੜ੍ਹੋ- ਟੀਮ ਇੰਡੀਆ ਦਾ ‘ਮੈਂਟੋਰ’ ਬਣਨਾ ਚਾਹੁੰਦਾ ਹੈ ਯੁਵਰਾਜ ਸਿੰਘ

ਪ੍ਰਗਿਆਨੰਦਾ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ 62 ਚਾਲਾਂ ਵਿਚ ਜਿੱਤ ਦਰਜ ਕੀਤੀ। ਉਹ ਆਨੰਦ ਤੋਂ ਬਾਅਦ ਦੂਜਾ ਭਾਰਤੀ ਖਿਡਾਰੀ ਬਣ ਗਿਆ ਹੈ, ਜਿਸ ਨੇ ਕਲਾਸੀਕਲ ਸ਼ਤਰੰਜ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਨੂੰ ਹਰਾਇਆ। ਪ੍ਰਗਿਆਨੰਦਾ ਨੇ ਇਸ ਤੋਂ ਪਹਿਲਾਂ 2023 ਵਿਚ ਟਾਟਾ ਸਟੀਲ ਟੂਰਨਾਮੈਂਟ ਵਿਚ ਵੀ ਲੀਰੇਨ ਨੂੰ ਹਰਾਇਆ ਸੀ। ਪ੍ਰਗਿਆਨੰਦਾ ਦੇ ਮਾਸਟਰਸ ਗਰੁੱਪ ਵਿਚ ਹੁਣ 2.5 ਅੰਕ ਹੋ ਗਏ ਹਨ ਤੇ ਉਹ ਅੰਕ ਸੂਚੀ ਵਿਚ ਤੀਜੇ ਸਥਾਨ ’ਤੇ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News