ਪ੍ਰਾਗ ਮਾਸਟਰਸ ਸ਼ਤਰੰਜ ''ਚ ਵਿਦਿਤ ਨੇ ਖੇਡਿਆ ਹਮਵਤਨ ਹਰਿਕ੍ਰਿਸ਼ਣਾ ਨਾਲ ਡਰਾਅ
Friday, Feb 21, 2020 - 11:15 AM (IST)
ਸਪੋਰਟਸ ਡੈਸਕ— ਪ੍ਰਾਗ ਮਾਸਟਰਸ ਸ਼ਤਰੰਜ ਦੇ 7ਵੇਂ ਰਾਊਂਡ ਵਿਚ ਭਾਰਤ ਦੇ ਵਿਦਿਤ ਗੁਜਰਾਤੀ ਨੇ ਹਮਵਤਨ ਪੇਂਟਾਲਾ ਹਰਿਕ੍ਰਿਸ਼ਣਾ ਨਾਲ ਡਰਾਅ ਖੇਡਿਆ। ਸਫੈਦ ਮੋਹਰਿਆਂ ਨਾਲ ਖੇਡ ਰਹੇ ਵਿਦਿਤ ਨੇ ਕਿਊ. ਜੀ. ਡੀ. ਓਪਨਿੰਗ ਵਿਚ ਸ਼ੁਰੂਆਤ ਤੋਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਹਰਿਕ੍ਰਿਸ਼ਣਾ ਨੇ ਸਹੀ ਸਮੇਂ 'ਤੇ ਮੋਹਰਿਆਂ ਦੀ ਅਦਲਾ-ਬਦਲੀ ਕਰਦੇ ਹੋਏ ਖੇਡ ਨੂੰ ਬਰਾਬਰੀ 'ਤੇ ਰੱਖਿਆ। 29 ਚਾਲਾਂ ਵਿਚ ਹਰਿਕ੍ਰਿਸ਼ਣਾ ਦੇ ਰਾਜਾ ਨੂੰ ਲਗਾਤਾਰ ਸ਼ਹਿ ਦਿੰਦੇ ਹੋਏ ਵਿਦਿਤ ਨੇ ਮੈਚ ਨੂੰ ਡਰਾਅ ਖੇਡਿਆ।
ਈਰਾਨ ਦੇ ਅਲੀਰੇਜਾ ਨੇ ਟਾਪ ਸੀਡ ਪੋਲੈਂਡ ਦੇ ਜਾਨ ਡੂਡਾ ਨੂੰ ਹਰਾ ਕੇ ਉਲਟਫੇਰ ਕੀਤਾ ਤੇ ਅਮਰੀਕਾ ਦੇ ਸੈਮੂਅਲ ਸ਼ੰਕਲੰਦ ਨੇ ਲਗਾਤਾਰ 5 ਡਰਾਅ ਤੋਂ ਬਾਅਦ ਸਵੀਡਨ ਦੇ ਨਿਲਸ ਗ੍ਰੈਂਡੇਲਿਓਸ ਨੂੰ ਹਰਾਉਂਦਿਆਂ ਆਪਣੀ ਪਹਿਲੀ ਜਿੱਤ ਦਰਜ ਕੀਤੀ। 7 ਰਾਊਂਡਾਂ ਤੋਂ ਬਾਅਦ ਵਿਦਿਤ 5 ਅੰਕਾਂ ਨਾਲ ਸਿੰਗਲ ਬੜ੍ਹਤ 'ਤੇ ਹੈ।