ਪ੍ਰਿਥਵੀ ਸ਼ਾ ਨਾਲ ਅਫੇਅਰ ਦੀਆਂ ਖ਼ਬਰਾਂ 'ਤੇ ਪ੍ਰਾਚੀ ਸਿੰਘ ਨੇ ਦਿੱਤਾ ਵੱਡਾ ਇਸ਼ਾਰਾ, ਸ਼ੇਅਰ ਕੀਤੀ ਫੋਟੋ

09/27/2020 1:09:30 AM

ਸਪੋਰਟਸ ਡੈਸਕ : ਭਾਰਤੀ ਕ੍ਰਿਕਟਰਾਂ ਅਤੇ ਅਭੀਨੇਤਰੀਆਂ ਵਿਚਾਲੇ ਅਫੇਅਰ ਦੀਆਂ ਖ਼ਬਰਾਂ ਕੋਈ ਨਵੀਂ ਗੱਲ ਨਹੀਂ ਹੈ। ਕੁੱਝ ਦਿਨਾਂ ਤੋਂ ਨੌਜਵਾਨ ਭਾਰਤੀ ਕ੍ਰਿਕਟਰ ਪ੍ਰਿਥਵੀ ਸ਼ਾ ਅਤੇ ਅਦਾਕਾਰ ਪ੍ਰਾਚੀ ਸਿੰਘ ਦੇ ਅਫੇਅਰ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ 'ਤੇ ਪ੍ਰਾਚੀ ਸਿੰਘ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਪੋਸਟ ਨੇ ਅੱਗ 'ਚ ਘੀ ਪਾਉਣ ਦਾ ਕੰਮ ਕਰ ਦਿੱਤਾ ਹੈ ਅਤੇ ਅਜਿਹਾ ਲੱਗ ਰਿਹਾ ਹੈ ਕਿ ਦੋਨਾਂ  ਵਿਚਾਲੇ ਕੁੱਝ ਤਾਂ ਚੱਲ ਰਿਹਾ ਹੈ। 

ਆਈ.ਪੀ.ਐੱਲ.-2020 'ਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਪ੍ਰਿਥਵੀ ਸ਼ਾ ਨੇ ਦਿੱਲੀ ਕੈਪਿਟਲਸ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 64 ਦੌੜਾਂ ਬਣਾਈਆਂ ਅਤੇ ਇਸ ਕਾਰਨ ਉਨ੍ਹਾਂ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਮੈਨ ਆਫ ਦਿ ਮੈਚ ਬਣਨ ਤੋਂ ਬਾਅਦ ਪ੍ਰਾਚੀ ਆਪਣੀ ਐਕਸਾਇਟਮੈਂਟ ਨੂੰ ਰੋਕ ਨਹੀਂ ਸਕੀ ਅਤੇ ਉਨ੍ਹਾਂ ਨੇ ਸ਼ਾ ਦੇ ਮੈਨ ਆਫ ਦਿ ਮੈਚ ਬਣਨ 'ਤੇ ਇੱਕ ਪੋਸਟ ਸ਼ੇਅਰ ਕਰ ਦਿੱਤੀ। ਇਸ ਤੋਂ ਬਾਅਦ ਹੀ ਲੋਕਾਂ ਦਾ ਸ਼ੱਕ ਭਰੋਸੇ 'ਚ ਬਦਲ ਰਿਹਾ ਹੈ ਕਿ ਸ਼ਾ ਅਤੇ ਪ੍ਰਾਚੀ ਵਿਚਾਲੇ ਕੁੱਝ ਤਾਂ ਚੱਲ ਰਿਹਾ ਹੈ।

ਇਸ ਤੋਂ ਪਹਿਲਾਂ ਅਭੀਨੇਤਰੀ ਪ੍ਰਾਚੀ ਸਿੰਘ ਵੱਲੋਂ ਲਗਾਤਾਰ ਨੌਜਵਾਨ ਖਿਡਾਰੀ ਪ੍ਰਿਥਵੀ ਸ਼ਾ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਤਸਵੀਰ 'ਤੇ ਰਿਪਲਾਈ ਕਰ ਰਹੀ ਸੀ। ਇਸ 'ਤੇ ਸ਼ਾ ਵੀ ਪਿੱਛੇ ਨਹੀਂ ਸਨ ਅਤੇ ਉਹ ਵੀ ਪ੍ਰਾਚੀ ਦੇ ਕੁਮੈਂਟਸ ਦਾ ਜਵਾਬ ਦਿੰਦੇ ਹੋਏ ਅਤੇ ਫਲਰਟ ਕਰਦੇ ਹੋਏ ਦਿਖਾਈ ਦਿੱਤੇ ਸਨ।


Inder Prajapati

Content Editor

Related News