ਏਸ਼ੀਆਈ ਖੇਡਾਂ ''ਚ ਸੋਨ ਤਮਗਾ ਜਿੱਤਣ ਦੇ ਮਜ਼ਬੂਤ ਦਾਅਵੇਦਾਰ ਹਾਂ : ਸ਼੍ਰੀਜੇਸ਼

08/14/2018 8:59:59 AM

ਨਵੀਂ ਦਿੱਲੀ— ਭਾਰਤੀ ਹਾਕੀ ਟੀਮ ਦੇ ਕਪਤਾਨ ਪੀ. ਆਰ. ਸ਼੍ਰੀਜੇਸ਼ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਹੈ ਅਤੇ ਉਨ੍ਹਾਂ ਦਾ ਟੀਚਾ 2020 ਟੋਕੀਓ ਓਲੰਪਿਕ ਦੇ ਲਈ ਸਿੱਧੇ ਕੁਆਲੀਫਾਈ ਕਰਨਾ ਹੈ। 
PunjabKesari
ਸ਼੍ਰੀਜੇਸ਼ ਨੇ ਕਿਹਾ, ''ਸਾਡੇ ਲਈ ਸੋਨ ਤਮਗਾ ਜਿੱਤਣਾ ਅਤੇ ਟੋਕੀਓ ਓਲੰਪਿਕ ਦੇ ਲਈ ਕੁਆਲੀਫਾਈ ਕਰਨਾ ਟੀਚਾ ਹੈ। ਇਸ ਨਾਲ ਸਾਨੂੰ ਓਲੰਪਿਕ ਦੀਆਂ ਤਿਆਰੀਆਂ ਲਈ ਦੋ ਸਾਲ ਮਿਲ ਜਾਣਗੇ। ਟੀਮ ਦੀ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਅਸੀਂ ਜਕਾਰਤਾ 'ਚ ਸੋਨ ਤਮਗਾ ਜਿੱਤ ਸਕਦੇ ਹਾਂ।'' ਉਨ੍ਹਾਂ ਕਿਹਾ, ''ਅਸੀਂ ਚੈਂਪੀਅਨ ਟਰਾਫੀ 'ਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਅਸੀਂ ਜਿੱਤ ਸਕਦੇ ਸੀ। ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ। ਅਸੀਂ ਦੁਨੀਆ ਦੀ ਕਿਸੇ ਵੀ ਟੀਮ ਦੇ ਖਿਲਾਫ ਖੇਡਣ ਤੋਂ ਡਰਦੇ ਨਹੀਂ ਹਾਂ।''


Related News