ਪੋਤ੍ਰੋ, ਰਾਓਨਿਕ ਅਗਲੇ ਦੌਰ ''ਚ, ਸਿਲਿਚ ਹਾਰੇ
Wednesday, Mar 28, 2018 - 11:32 AM (IST)

ਮਿਆਮੀ (ਬਿਊਰੋ)— ਜੁਆਨ ਮਾਰਟਿਨ ਡੇਲ ਪੋਤ੍ਰੋ ਨੇ ਸਰਬੀਆ ਦੇ ਫਿਲੀਪ ਕ੍ਰਾਜੀਨੋਵਿਚ ਨੂੰ ਹਰਾ ਕੇ ਏ.ਟੀ.ਪੀ. ਮਿਆਮੀ ਓਪਨ ਦੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਹੁਣ ਉਨ੍ਹਾਂ ਦਾ ਸਾਹਮਣਾ ਕੈਨੇਡਾ ਦੇ ਮਿਲੋਸ ਰਾਓਨਿਕ ਨਾਲ ਹੋਵੇਗਾ ਜਿਸ ਨੇ ਫ੍ਰਾਂਸ ਦੇ ਜੇਰੇਮੀ ਚਾਰਡੀ ਨੂੰ 6-3, 6-4 ਨਾਲ ਹਰਾਇਆ।
ਇੰਡੀਅਨ ਵੇਲਸ ਸੈਮੀਫਾਈਨਲ 'ਚ ਡੇਲ ਪੋਤ੍ਰੋ ਨੇ ਰਾਓਨਿਕ ਨੂੰ ਹਰਾਇਆ ਸੀ ਅਤੇ ਹੁਣ ਉਹ ਇਸ ਹਾਰ ਦਾ ਬਦਲਾ ਪੂਰਾ ਕਰਨਾ ਚਾਹੁਣਗੇ। ਇਕ ਹੋਰ ਮੁਕਾਬਲੇ 'ਚ ਦੂਜਾ ਦਰਜਾ ਪ੍ਰਾਪਤ ਮਾਰਿਨ ਸਿਲਿਚ ਨੂੰ ਅਮਰੀਕਾ ਦੇ ਜਾਨ ਇਸਨਰ ਨੇ 7-6, 6-3 ਨਾਲ ਹਰਾਇਆ। ਦੱਖਣੀ ਕੋਰੀਆ ਦੇ ਕੇਵਿਨ ਐਂਡਰਸਨ ਨੇ ਅਮਰੀਕਾ ਦੇ ਫ੍ਰਾਂਸਿਸ ਟਿਆਫੋ ਨੂੰ 7-6, 6-4 ਨਾਲ ਹਰਾਇਆ।