ਧਾਰਮਕ ਜੋੜ ਮੇਲੇ ''ਤੇ ਗੋਲਡ ਕਬੱਡੀ ਕੱਪ ਦਾ ਪੋਸਟਰ ਰਿਲੀਜ਼
Tuesday, Mar 05, 2019 - 03:31 AM (IST)

ਬਟਾਲਾ, ਜੈਂਤੀਪੁਰ (ਬੇਰੀ, ਹਰਬੰਸ)- ਸੱਚਖੰਡ ਵਾਸੀ ਸੰਤ ਬਾਬਾ ਦਲੀਪ ਸਿੰਘ ਜੀ ਦੀ ਯਾਦ 'ਚ ਉਨ੍ਹਾਂ ਦੇ ਸਪੁੱਤਰ ਸੰਤ ਬਾਬਾ ਇਕਬਾਲ ਸਿੰਘ ਜੀ ਬੱਲਾਂ ਵਾਲਿਆਂ ਵਲੋਂ ਸੰਗਤਾਂ ਦੀ ਹਾਜ਼ਰੀ 'ਚ ਬੱਲਪੁਰੀਆਂ ਵਿਖੇ ਕਰਵਾਏ ਜਾ ਰਹੇ ਸਾਲਾਨਾ ਧਾਰਮਕ ਜੋੜ ਮੇਲੇ 'ਤੇ ਗੋਲਡ ਕਬੱਡੀ ਕੱਪ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਇਕਬਾਲ ਸਿੰਘ ਨੇ ਕਿਹਾ ਕਿ 10 ਮਾਰਚ ਨੂੰ ਇਸ ਧਾਰਮਕ ਸਮਾਗਮ 'ਚ ਸੰਤ-ਮਹਾਪੁਰਸ਼, ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ ਵਾਲੇ, ਸੰਤ ਬਾਬਾ ਅਮਰੀਕ ਸਿੰਘ ਜੀ ਛੋਟੇ ਘੁੰਮਣਾਂ ਵਾਲੇ, ਸੰਤ ਬਾਬਾ ਅਵਤਾਰ ਸਿੰਘ ਜੀ ਘੜਿਆਲੇ ਵਾਲੇ, ਸੰਤ ਬਾਬਾ ਅਜਾਇਬ ਸਿੰਘ ਜੀ ਕਾਰਸੇਵਾ ਵਾਲੇ ਆਦਿ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ।
ਉਨ੍ਹਾਂ ਦੱਸਿਆ ਕਿ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ, ਕਥਾ, ਕੀਰਤਨੀ ਜਥੇ ਭਾਈ ਸਤਨਾਮ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਈ ਲਖਵਿੰਦਰ ਸਿੰਘ ਜੀ, ਭਾਈ ਅਵਤਾਰ ਸਿੰਘ ਜੀ ਜਲੰਧਰ ਵਾਲੇ, ਭਾਈ ਅਜੀਤ ਸਿੰਘ ਜੀ ਦਰਦੀ ਵਾਲੇ ਆਦਿ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। ਸੰਤ ਬਾਬਾ ਇਕਬਾਲ ਸਿੰਘ ਜੀ ਨੇ ਦੱਸਿਆ ਕਿ ਇਸ ਗੋਲਡ ਕਬੱਡੀ ਕੱਪ 'ਚ ਸ਼ਾਮ ਵੇਲੇ ਨਾਮਵਰ ਕਬੱਡੀ ਮਾਝਾ ਅਕਾਦਮੀ ਤੇ ਦੁਆਬਾ ਕਬੱਡੀ ਕਲੱਬ ਵਿਚਕਾਰ ਮੈਚ ਕਰਵਾਏ ਜਾਣਗੇ। ਜੇਤੂ ਟੀਮਾਂ ਨੂੰ 5 ਲੱਖ ਰੁਪਏ ਦੇ ਇਨਾਮ ਤੇ ਕੱਪਾਂ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਜਾਵੇਗਾ।
ਇਸ ਮੌਕੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਬੁੱਲੋਵਾਲ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਰੋਜ਼ੀ, ਚਿਤਰੰਜਨ ਸਿੰਘ ਬੱਲ, ਸਰਪੰਚ ਬਲਦੇਵ ਸਿੰਘ ਬੱਗਾ, ਕੋਚ ਦਲਬੀਰ ਸਿੰਘ ਬੱਲ, ਕੋਚ ਅਜਮੇਰ ਸਿੰਘ, ਯਾਦਵਿੰਦਰ ਸਿੰਘ ਬੱਲ, ਅਮਰਿੰਦਰ ਸਿੰਘ ਬੱਲ, ਬਲਬੀਰ ਸਿੰਘ ਮੱਤੇਵਾਲ, ਮਨਮੋਹਨ ਸਿੰਘ, ਡਾ. ਹਰਨੇਕ ਸਿੰਘ ਟੋਨੀ, ਰਵਿੰਦਰ ਸਿੰਘ ਬੱਲ, ਕਰਮ ਸਿੰਘ ਛਿੱਤ, ਦਵਿੰਦਰ ਸਿੰਘ ਬੱਲ, ਸੁਖਦੇਵ ਸਿੰਘ ਢਡਿਆਲਾ, ਸੁਰਿੰਦਰ ਸਿੰਘ ਬੱਲ, ਗੁਰਚਰਨ ਸਿੰਘ ਤੱਲਾ, ਗੁਰਨਾਮ ਸਿੰਘ, ਵਰਿੰਦਰ ਸਿੰਘ ਬੱਲ ਪ੍ਰੈੱਸ ਸਕੱਤਰ, ਪਰਮਜੀਤ ਸਿੰਘ ਭਿੰਡਰ ਯੂ. ਐੱਸ. ਏ., ਗੋਲਡੀ ਕੈਨੇਡਾ, ਮੁਖ਼ਤਿਆਰ ਸਿੰਘ ਕੈਨੇਡਾ, ਜਸਵਿੰਦਰ ਸਿੰਘ ਬੁੱਲੋਵਾਲ ਤੇ ਮਹਿੰਦਰ ਸਿੰਘ ਆਦਿ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।