IPL ਦਾ ਖਰਾਬ ਫਾਰਮ ਚਿੰਤਾ ਦਾ ਵਿਸ਼ਾ ਨਹੀਂ : ਪੂਰਨ
Thursday, Oct 14, 2021 - 09:54 PM (IST)
ਦੁਬਈ- ਵੈਸਟਇੰਡੀਜ਼ ਦੇ ਉਪ ਕਪਤਾਨ ਨਿਕੋਲਸ ਪੂਰਨ ਨੇ ਮੰਨਿਆ ਹੈ ਕਿ ਆਈ. ਪੀ. ਐੱਲ. ਦੇ ਦੌਰਾਨ ਉਹ ਆਪਣਾ ਸਰਵਸ੍ਰੇਸ਼ਠ ਖੇਡ ਨਹੀਂ ਦਿਖਾ ਸਕੇ ਪਰ ਉਹ ਇਸ ਨੂੰ ਲੈ ਕੇ ਜ਼ਿਆਦਾ ਚਿੰਤਿਤ ਵੀਂ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਆਈ. ਪੀ. ਐੱਲ. ਹੁਣ ਮੇਰੇ ਲਈ ਖਤਮ ਹੋ ਚੁੱਕਿਆ ਹੈ। ਹੁਣ ਮੈਨੂੰ ਆਪਣੇ ਆਪ ਨੂੰ ਫਿਰ ਤੋਂ ਫੋਕਸ ਕਰਨਾ ਹੈ ਤਾਂਕਿ ਵੈਸਟਇੰਡੀਜ਼ ਦੇ ਲਈ ਵਿਸ਼ਵ ਕੱਪ ਵਿਚ ਵਧੀਆ ਪ੍ਰਦਰਸ਼ਨ ਕਰ ਸਕਾਂ। ਪਿਛਲੇ ਕੁਝ ਹਫਤੇ ਮੇਰੇ ਲਈ ਵਧੀਆ ਨਹੀਂ ਗਏ। ਮੈਂ ਨਤੀਜੇ ਦੇ ਪਿੱਛੇ ਜ਼ਿਆਦਾ ਦੌੜ ਰਿਹਾ ਸੀ ਤੇ ਪ੍ਰਕਿਰਿਆ ਨੂੰ ਖਰਾਬ ਕਰ ਦਿੱਤਾ। ਮੈਂ ਇਸਦਾ ਮੁੱਲ ਵੀ ਚੁਕਾਇਆ। ਇਸ ਲਈ ਮੈਂ ਉਨ੍ਹਾਂ ਚੀਜ਼ਾਂ ਨੂੰ ਭੁੱਲ ਕੇ ਫਿਰ ਤੋਂ ਨੈੱਟ ਵਿਚ ਸਖਤ ਮਿਹਨਤ ਕਰਨਾ ਚਾਹੁੰਦਾ ਹਾਂ। ਪੂਰਨ ਨੇ ਇਸ ਸਾਲ ਆਈ. ਪੀ. ਐੱਲ. ਵਿਚ ਪੰਜਾਬ ਕਿੰਗਜ਼ ਵਲੋਂ ਖੇਡਦੇ ਹੋਏ ਸਿਰਫ 7.72 ਦੀ ਔਸਤ ਨਾਲ 85 ਦੌੜਾਂ ਬਣਾਈਆਂ ਸਨ ਜਦਕਿ 2020 ਵਿਚ ਉਸਦੀ ਫਾਰਮ ਸ਼ਾਨਦਾਰ ਰਹੀ ਸੀ ਤੇ ਉਦੋਂ ਉਨ੍ਹਾਂ ਨੇ 35.30 ਦੀ ਔਸਤ ਨਾਲ 169.71 ਦੇ ਬੇਹਤਰੀਨ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਸਨ।
ਇਹ ਖ਼ਬਰ ਪੜ੍ਹੋ- ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 21 ਅਕਤੂਬਰ ਤੋਂ ਝਾਂਸੀ 'ਚ
ਉਨ੍ਹਾਂ ਨੇ ਕਿਹਾ ਕਿ ਆਈ. ਪੀ. ਐੱਲ. ਤੋਂ ਪਹਿਲਾਂ ਵੈਸਟਇੰਡੀਜ਼ ਦੇ ਲਈ ਅੰਤਰਰਾਸ਼ਟਰੀ ਮੈਚਾਂ ਤੇ ਫਿਰ ਗਿਆਨਾ ਦੇ ਲਈ ਕੈਰੇਬੀਅਨ ਪ੍ਰੀਮੀਅਰ ਲੀਗ (ਸੀ. ਪੀ. ਐੱਲ.) ਵਿਚ ਉਸਦਾ ਰਿਕਾਰਡ ਬਹੁਤ ਵਧੀਆ ਸੀ ਇਸ ਦੇ ਲਈ ਆਈ. ਪੀ. ਐੱਲ. ਨੂੰ ਇਕ ਬੁਰਾ ਸੁਪਨਾ ਮੰਨ ਕੇ ਅੱਗੇ ਵੱਧਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਮੇਰਾ ਕ੍ਰਿਕਟ ਆਤਮਵਿਸ਼ਵਾਸ 'ਤੇ ਟਿਕਿਆ ਹੋਇਆ ਹੈ। ਆਈ. ਪੀ. ਐੱਲ. ਦੇ ਪਹਿਲੇ ਗੇੜ ਦੇ ਦੌਰਾਨ ਮੈਂ 6-7 ਮੈਚਾਂ ਵਿਚ 20 ਤੋਂ ਕੁਝ ਜ਼ਿਆਦਾ ਦੌੜਾਂ (6 ਪਾਰੀਆਂ ਵਿਚ 28 ਦੌੜਾਂ) ਬਣਾਈਆਂ ਸਨ ਪਰ ਇਸ ਤੋਂ ਬਾਅਦ ਮੈਂ ਵੈਸਟਇੰਡੀਜ਼ ਦੇ ਲਈ ਤਿੰਨ ਸੀਰੀਜ਼ ਖੇਡੀਆਂ। ਉਸ ਵਿਚ ਵਧੀਆ ਕੀਤਾ। ਸੀ. ਪੀ. ਐੱਲ. ਵਿਚ ਵੀ ਮੇਰਾ ਪ੍ਰਦਰਸ਼ਨ ਠੀਕ ਰਿਹਾ। ਇਸ ਲਈ ਕੁਝ ਮੈਚਾਂ ਦੇ ਆਧਾਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਸਾਡਾ ਮੁੱਖ ਫੋਕਸ ਹੁਣ ਵੀ ਪਾਵਰ ਹਿਟਿੰਗ ਹੈ ਕਿਉਂਕਿ ਉਸ ਦੀ ਬਦੌਲਤ ਅਸੀਂ ਪਿਛਲੇ 2 ਟੀ-20 ਵਿਸ਼ਵ ਕੱਪ ਜਿੱਤੇ ਹਨ।
ਇਹ ਖ਼ਬਰ ਪੜ੍ਹੋ- ਸੁਨੀਲ ਸ਼ੇਤਰੀ ਨੇ ਤੋੜਿਆ ਪੇਲੇ ਦਾ ਇਹ ਵੱਡਾ ਰਿਕਾਰਡ, ਭਾਰਤ ਸੈਫ ਚੈਂਪੀਅਨਸ਼ਿਪ ਦੇ ਫਾਈਨਲ 'ਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।