ਪੂਜਾ ਸਿੰਘ ਨਵੇਂ ਰਾਸ਼ਟਰੀ ਰਿਕਾਰਡ ਨਾਲ ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਦੇ ਫਾਈਨਲ ''ਚ ਪੁੱਜੀ

Friday, Aug 30, 2024 - 02:51 PM (IST)

ਪੂਜਾ ਸਿੰਘ ਨਵੇਂ ਰਾਸ਼ਟਰੀ ਰਿਕਾਰਡ ਨਾਲ ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਦੇ ਫਾਈਨਲ ''ਚ ਪੁੱਜੀ

ਲੀਮਾ (ਪੇਰੂ)- ਭਾਰਤ ਦੀ ਪੂਜਾ ਸਿੰਘ ਨੇ ਇੱਥੇ ਚੱਲ ਰਹੀ ਵਿਸ਼ਵ ਐਥਲੈਟਿਕਸ ਅੰਡਰ-20 ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੀ ਉੱਚੀ ਛਾਲ ਦੇ ਕੁਆਲੀਫਿਕੇਸ਼ਨ ਰਾਊਂਡ ਵਿਚ ਨਵੇਂ ਰਾਸ਼ਟਰੀ ਰਿਕਾਰਡ ਦੇ ਨਾਲ ਨੌਵੇਂ ਸਥਾਨ 'ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ। ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਨਾਲ ਸਬੰਧਤ 17 ਸਾਲਾ ਖਿਡਾਰੀ ਨੇ ਵੀਰਵਾਰ ਰਾਤ ਨੂੰ ਕੁਆਲੀਫ਼ਿਕੇਸ਼ਨ ਰਾਊਂਡ ਗਰੁੱਪ ਬੀ ਵਿੱਚ ਦੂਜਾ ਅਤੇ ਕੁੱਲ ਮਿਲਾ ਕੇ ਨੌਵਾਂ ਸਥਾਨ ਹਾਸਲ ਕਰਨ ਲਈ 1.83 ਮੀਟਰ ਦੀ ਉਚਾਈ ਪੂਰੀ ਕੀਤੀ ਅਤੇ 31 ਅਗਸਤ ਨੂੰ ਹੋਣ ਵਾਲੇ ਫਾਈਨਲ ਲਈ ਕੁਆਲੀਫਾਈ ਕੀਤਾ।
ਪੂਜਾ ਨੇ ਪਿਛਲੇ ਸਾਲ ਕੋਰੀਆ ਵਿੱਚ ਏਸ਼ਿਆਈ ਅੰਡਰ-20 ਚੈਂਪੀਅਨਸ਼ਿਪ ਵਿੱਚ ਬਣਾਏ 1.82 ਮੀਟਰ ਦੇ ਆਪਣੇ ਰਿਕਾਰਡ ਵਿੱਚ ਸੁਧਾਰ ਕੀਤਾ। ਇਸ ਮੁਕਾਬਲੇ ਵਿੱਚ ਉਨ੍ਹਾਂ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ। ਗਰੁੱਪ ਏ ਵਿੱਚੋਂ ਨੌਂ ਅਤੇ ਗਰੁੱਪ ਬੀ ਵਿੱਚੋਂ ਤਿੰਨ ਖਿਡਾਰੀਆਂ ਨੇ ਫਾਈਨਲ ਵਿੱਚ ਥਾਂ ਬਣਾਈ।


author

Aarti dhillon

Content Editor

Related News