ਪੂਜਾ ਗਹਲੋਤ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ ''ਚ

Thursday, Oct 31, 2019 - 11:46 PM (IST)

ਪੂਜਾ ਗਹਲੋਤ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ ''ਚ

ਨਵੀਂ ਦਿੱਲੀ— ਭਾਰਤੀ ਦੀ ਪਹਿਲਵਾਨ ਪੂਜਾ ਗਹਲੋਤ (53 ਕਿ. ਗ੍ਰਾ.) ਨੇ ਵੀਰਵਾਰ ਨੂੰ ਇੱਥੇ ਸੈਮੀਫਾਈਲ 'ਚ ਤੁਰਕੀ ਦੀ ਜੇਨੇਪ ਯੇਤਗਿਲ ਨੂੰ ਹਰਾ ਕੇ ਯੂ. ਡਬਲਯੂ. ਡਬਲਯੂ. ਅੰਡਰ-23 ਵਿਸ਼ਵ ਚੈਂਪੀਅਨਸ਼ਿਪ 2019 ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਪੂਜਾ 2-4 ਨਾਲ ਪਿਛੜਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਯੇਤਗਿਲ 'ਤੇ 8-4 ਨਾਲ ਜਿੱਤ ਹਾਸਲ ਕੀਤੀ ਜੋ 2018 ਜੂਨੀਅਰ ਯੂਰਪੀਅਨ ਕੁਸ਼ਤੀ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਹੈ। ਹੁਣ ਉਹ ਸ਼ੁੱਕਰਵਾਰ ਨੂੰ ਫਾਈਨਲ 'ਚ ਜਾਪਾਨ ਦੀ ਹਾਰੂਨੋ ਉਕੁਨੋ ਨਾਲ ਭਿੜੇਗੀ। ਕਿਸੇ ਵੀ ਭਾਰਤੀ ਨੇ ਯੂ. ਡਬਲਯੂ. ਡਬਲਯੂ. ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਦੇ ਪਿਛਲੇ ਤਿੰਨ ਪੜਾਅ 'ਚ ਕੋਈ ਸੋਨ ਤਮਗਾ ਨਹੀਂ ਜਿੱਤਿਆ ਹੈ। ਰਵਿੰਦਰ ਨੇ ਬੁੱਧਵਾਰ ਨੂੰ ਕਿਰਗਿਸਤਾਨ ਦੇ ਉਲੁਕਬੇਕ ਜੋਲਡਾਸ਼ਬੇਕੋਵ ਨੂੰ 61 ਕਿ. ਗ੍ਰਾ. ਫਾਈਨਲ 'ਚ ਹਰਾ ਕੇ ਕਾਂਸੀ ਦੇ ਤਮਗੇ ਨਾਲ ਸੰਤੋਸ਼ ਕੀਤਾ ਸੀ। ਪੂਜਾ ਨੇ ਕੁਆਲੀਫਾਇੰਗ ਪੜਾਅ ਤੋਂ ਹੀ ਵਧੀਆ ਸ਼ੁਰੂਆਤ ਕੀਤੀ ਜਿਸ 'ਚ ਉਸ ਨੇ ਰੂਸ ਦੀ ਕੈਟਰੀਨ ਵਰਬਿਨਾ ਨੂੰ 8-3 ਨਾਲ ਹਰਾਇਆ। ਕੁਆਰਟਰ ਫਆਈਨਲ 'ਚ ਉਸ ਨੇ 8-0 ਦੀ ਸ਼ਾਨਦਾਰ ਜਿੱਤ ਹਾਸਲ ਕਰਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਜੋਤੀ (50 ਕਿ. ਗ੍ਰਾ.) ਨੇ ਵੀ ਕਾਂਸੀ ਤਮਗੇ ਦੇ ਮੁਕਾਬਲੇ 'ਚ ਜਗ੍ਹਾ ਬਣਾ ਲਈ ਹੈ। 57 ਕਿ. ਗ੍ਰਾ. 'ਚ ਪਿੰਕੀ ਰਾਣੀ ਨੇ ਵੀ ਮੁਕਾਬਲੇ 'ਚ ਅਮਰੀਕਾ ਦੀ ਅਰਿਯਨ ਗੇਰਾਲਿਨ ਕਾਰਪਿਯੋ ਨੂੰ 5-0 ਨਾਲ ਹਰਾ ਕੇ ਕੁਆਰਟਰ 'ਚ ਪ੍ਰਵੇਸ਼ ਕੀਤਾ।


author

Gurdeep Singh

Content Editor

Related News