ਪੂਜਾ ਭੱਟ ਨੇ ਬਾਸਕਟਬਾਲ ਲੀਗ ''ਚ ਖਰੀਦੀ ਦਿੱਲੀ ਦੀ ਟੀਮ
Sunday, Jun 10, 2018 - 01:13 AM (IST)

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਤੇ ਫਿਲਮ ਡਾਇਰੈਕਟਰ ਪੂਜਾ ਭੱਟ ਨੇ 333 ਬਾਸਕਟਬਾਲ ਪ੍ਰੋ ਲੀਗ ਵਿਚ ਦਿੱਲੀ ਦੀ ਟੀਮ ਦਿੱਲੀ ਹੂਪਰਸ ਖਰੀਦ ਲਈ ਹੈ। ਲੀਗ ਦੇ ਪਹਿਲੇ ਸੈਸ਼ਨ ਵਿਚ 12 ਟੀਮਾਂ ਹਿੱਸਾ ਲੈਣਗੀਆਂ।
ਪੂਜਾ ਭੱਟ ਨੇ ਸ਼ਨੀਵਾਰ ਇਥੇ ਇਕ ਪੱਤਰਕਾਰ ਸੰਮੇਲਨ ਵਿਚ 333 ਪ੍ਰੋ ਬਾਸਕਟਬਾਲ ਲੀਗ ਦੇ ਲੀਗ ਕਮਿਸ਼ਨਰ ਰੋਹਿਤ ਬਖਸ਼ੀ ਦੀ ਮੌਜੂਦਗੀ ਵਿਚ ਇਹ ਐਲਾਨ ਕੀਤਾ। ਪੂਜਾ ਦੀ ਟੀਮ ਵਿਚ ਇੰਦਰਬੀਰ ਸਿੰਘ ਗਿੱਲ, ਧਰੁਵ ਬਰਮਨ, ਹਰਕੀਰਤ ਸਿੰਘ, ਮਯੰਕ ਰਾਵਤ, ਕਿਰਣ ਸ਼ਾਸਤਰੀ ਤੇ ਦਿਵੇਸ਼ ਜਾਲੀ ਸ਼ਾਮਲ ਹਨ।