ਪੁਣੇ ਦੀ ਪਹਿਲੀ ਹਾਰ, ਪਾਂਡੀਚੇਰੀ ਦੀ ਤੀਜੀ ਜਿੱਤ

Saturday, May 25, 2019 - 09:32 AM (IST)

ਪੁਣੇ ਦੀ ਪਹਿਲੀ ਹਾਰ, ਪਾਂਡੀਚੇਰੀ ਦੀ ਤੀਜੀ ਜਿੱਤ

ਮੈਸੂਰ— ਪਾਂਡੀਚੇਰੀ ਪ੍ਰੀਡੇਟਰਸ ਨੇ ਸ਼ੁੱਕਰਵਾਰ ਨੂੰ ਇੱਥੇ ਖੇਡੇ ਗਏ ਪਾਰਲੇ ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ (ਆਈ.ਪੀ.ਕੇ.ਐੱਲ.) ਦੇ ਪਹਿਲੇ ਸੀਜ਼ਨ ਦੇ ਦੂਜੇ ਪੜਾਅ ਦੇ ਪਹਿਲੇ ਦਿਨ ਦੇ ਪਹਿਲੇ ਮੁਕਾਬਲੇ 'ਚ ਪੁਣੇ ਪ੍ਰਾਈਡ ਨੂੰ 41-33 ਨਾਲ ਹਰਾ ਦਿੱਤਾ। ਇਹ ਇਸ ਸੀਜ਼ਨ 'ਚ ਪੁਣੇ ਦੀ ਪਹਿਲੀ ਹਾਰ ਹੈ ਜਦਕਿ ਪਾਂਡੀਚੇਰੀ ਨੇ ਆਪਣੀ ਤੀਜੀ ਜਿੱਤ ਹਾਸਲ ਕੀਤੀ ਹੈ। ਇਸ ਰੋਮਾਂਚਕ ਮੈਚ 'ਚ ਪਾਂਡੀਚੇਰੀ ਦੀ ਟੀਮ ਨੇ ਪਹਿਲੇ ਕੁਆਰਟਰ 'ਚ 10-9, ਦੂਜੇ 'ਚ 12-6, ਤੀਜੇ 'ਚ 7-12 ਅਤੇ ਚੌਥੇ 'ਚ 12-6 ਨਾਲ ਜਿੱਤ ਹਾਸਲ ਕੀਤੀ। ਪਾਂਡੀਚੇਰੀ ਲਈ ਆਰ. ਸੁਰੇਸ਼ ਕੁਮਾਰ ਨੇ ਸਭ ਤੋਂ ਵੱਧ 11 ਅੰਕ ਬਟੋਰੇ ਜਦਕਿ ਸੋਮਬੀਰ ਨੇ 6 ਅਤੇ ਸੋਨੀ ਨੇ ਪੰਜ ਅੰਕ ਜੁਟਾਏ। ਪੁਣੇ ਰਾਊਂਡ 'ਚ ਆਪਣੇ ਸਾਰੇ ਮੈਚ ਜਿੱਤਣ ਵਾਲੀ ਪੁਣੇ ਦੀ ਟੀਮ ਵੱਲੋਂ ਸ਼ੇਖ ਅਬਦੁਲ ਅਤੇ ਅਮਰਜੀਤ ਨੇ 7-7 ਅੰਕ ਜੁਟਾਏ।


author

Tarsem Singh

Content Editor

Related News