ਕੀਰੋਨ ਪੋਲਾਰਡ ਮੈਨੂੰ ਉਕਸਾਉਣ ਦੀ ਕਰ ਰਹੇ ਸਨ ਕੋਸ਼ਿਸ਼: ਸੂਰਿਆਕੁਮਾਰ ਯਾਦਵ

Monday, Feb 07, 2022 - 05:54 PM (IST)

ਕੀਰੋਨ ਪੋਲਾਰਡ ਮੈਨੂੰ ਉਕਸਾਉਣ ਦੀ ਕਰ ਰਹੇ ਸਨ ਕੋਸ਼ਿਸ਼: ਸੂਰਿਆਕੁਮਾਰ ਯਾਦਵ

ਅਹਿਮਦਾਬਾਦ (ਵਾਰਤਾ): ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਵੈਸਟਇੰਡੀਜ਼ ਦੇ ਕਪਤਾਨ ਕੀਰੋਨ ਪੋਲਾਰਡ ਨੇ ਐਤਵਾਰ ਨੂੰ ਪਹਿਲੇ ਵਨਡੇ ਦੌਰਾਨ ਉਨ੍ਹਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੈਚ ਖ਼ਤਮ ਕਰਕੇ ਬਾਹਰ ਜਾਣਾ ਚਾਹੁੰਦੇ ਸਨ। ਭਾਰਤ ਦੀਆਂ 4 ਵਿਕਟਾਂ 116 ਦੌੜਾਂ ’ਤੇ ਡਿੱਗ ਗਈਆਂ ਸਨ, ਜਿਸ ਤੋਂ ਬਾਅਦ ਸੂਰਿਆਕੁਮਾਰ ਨੇ ਡੈਬਿਊ ਮੈਚ ਖੇਡ ਰਹੇ ਦੀਪਕ ਹੁੱਡਾ ਨਾਲ ਪੰਜਵੀਂ ਵਿਕਟ ਲਈ 72 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਭਾਰਤ ਨੂੰ 28 ਓਵਰਾਂ ਵਿਚ ਜਿੱਤ ਦਿਵਾ ਦਿੱਤੀ। ਸੂਰਿਆ ਨੇ ਅਜੇਤੂ 34 ਅਤੇ ਦੀਪਕ ਨੇ ਅਜੇਤੂ 26 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ: ਵਨਡੇ ਮੈਚ ’ਚ 100 ਵਿਕਟਾਂ ਪੂਰੀਆਂ ਕਰਨ ਮਗਰੋਂ ਚਾਹਲ ਨੇ ਕਿਹਾ, ‘ਗੁਗਲੀ ਮੇਰਾ ਮਜ਼ਬੂਤ ​​ਹਥਿਆਰ ਹੈ’

ਸੂਰਿਆਕੁਮਾਰ ਨੇ ਮੈਚ ਤੋਂ ਬਾਅਦ ਕਿਹਾ, ‘ਚੀਜ਼ਾਂ ਪਹਿਲਾਂ ਹੀ ਸਪੱਸ਼ਟ ਸਨ। ਮੈਨੂੰ ਦੀਪਕ ਹੁੱਡਾ ਨੂੰ ਕੁਝ ਕਹਿਣ ਦੀ ਲੋੜ ਨਹੀਂ ਸੀ। ਉਹ ਲੰਬੇ ਸਮੇਂ ਤੋਂ ਘਰੇਲੂ ਕ੍ਰਿਕਟ ਖੇਡ ਰਹੇ ਹਨ, ਇਸ ਲਈ ਸਾਡੀ ਗੱਲਬਾਤ ਸਿਰਫ਼ ਇਸ ਬਾਰੇ ਸੀ ਕਿ ਅਸੀਂ ਪੰਜ-ਪੰਜ ਦੌੜਾਂ ਦਾ ਟੀਚਾ ਰੱਖੀਏ। ਪੋਲਾਰਡ ਨੇ ਮੈਨੂੰ ਕੁਝ ਗੱਲਾਂ ਕਹੀਆਂ ਅਤੇ ਉਹ ਮੈਨੂੰ ਉਕਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਂ ਮੈਚ ਖ਼ਤਮ ਕਰਦੇ ਹੋਏ ਬਾਹਰ ਜਾਣਾ ਚਾਹੁੰਦਾ ਸੀ। ਪਿੱਚ ਵਿਚ ਜ਼ਿਆਦਾ ਬਦਲਾਅ ਨਹੀਂ ਸੀ ਪਰ ਤ੍ਰੇਲ ਕਾਰਨ ਬੱਲੇਬਾਜ਼ੀ ਥੋੜ੍ਹੀ ਆਸਾਨ ਹੋ ਗਈ।’

ਇਹ ਵੀ ਪੜ੍ਹੋ: BCCI ਦਾ ਐਲਾਨ, ਅੰਡਰ-19 ਵਿਸ਼ਵ ਕੱਪ ਦੇ ਜੇਤੂ ਖਿਡਾਰੀਆਂ ਨੂੰ ਦੇਵੇਗਾ 40-40 ਲੱਖ ਰੁਪਏ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News