ਪੋਲੈਂਡ ਦੀ ਮੁੱਕੇਬਾਜ਼ ''ਪਲੇਅ ਬੁਆਏ'' ਲਈ ਕਰਵਾਉਣਾ ਚਾਹੁੰਦੀ ਹੈ ਫੋਟੋਸ਼ੂਟ

Saturday, May 25, 2019 - 11:44 PM (IST)

ਪੋਲੈਂਡ ਦੀ ਮੁੱਕੇਬਾਜ਼ ''ਪਲੇਅ ਬੁਆਏ'' ਲਈ ਕਰਵਾਉਣਾ ਚਾਹੁੰਦੀ ਹੈ ਫੋਟੋਸ਼ੂਟ

ਨਵੀਂ ਦਿੱਲੀ— ਪੋਲੈਂਡ ਦੀ ਮੁੱਕੇਬਾਜ਼ ਇਵਾ ਬ੍ਰੋਡਨਿਕ ਨੇ ਕਿਹਾ ਹੈ ਕਿ ਜੇਕਰ ਉਸਦੇ ਪ੍ਰਸ਼ੰਸਕ ਮੰਗ ਕਰਦੇ ਹਨ ਕਿ ਉਹ ਪਲੇਅ ਬੁਆਏ ਲਈ ਨਗਨ ਤਸਵੀਰਾਂ ਖਿਚਵਾਏ ਤਾਂ ਉਹ ਇਸਦੇ ਬਾਰੇ ਵਿਚ ਕੁਝ ਸੋਚ ਸਕਦੀ ਹੈ। ਲਗਾਤਾਰ 16 ਜਿੱਤਾਂ ਨਾਲ ਮੁੱਕੇਬਾਜ਼ੀ ਰਿੰਗ ਵਿਚ ਤਹਿਲਕਾ ਮਚਾ ਰਹੀ ਇਵਾ ਯੂਰਪੀਅਨ ਤੇ ਵਰਲਡ ਟਾਈਟਲ ਜਿੱਤਣ ਤੋਂ ਇਲਾਵਾ ਡਬਲਯੂ. ਬੀ. ਓ. ਕਵੀਨ ਖਿਤਾਬ ਵੀ ਹਾਸਲ ਕਰ ਚੁੱਕੀ ਹੈ। ਬੀਤੇ ਦਿਨੀਂ  ਪੋਲੈਂਡ ਤੋਂ ਛਪਦੇ ਖੇਡ ਜਗਤ ਦੇ ਮਸ਼ਹੂਰ ਮੈਗਜ਼ੀਨ ਸਪੋਰਟੋਵੋ ਨਾਲ ਗੱਲਬਾਤ ਦੌਰਾਨ ਉਸ ਕਿਹਾ ਕਿ ਮੇਰੇ ਫੈਨਜ਼ ਲੰਬੇ ਸਮੇਂ ਤੋਂ ਇਹ ਉਮੀਦ ਲਾਈ ਬੈਠੇ ਹਨ ਕਿ ਮੈਂ ਕਿਸੇ ਵਪਾਰਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਵਾਂ। ਹੁਣ ਕਿਉਂਕਿ ਫੈਨਜ਼ ਦੀ ਮੰਗੀ ਵਧਦੀ ਜਾ ਰਹੀ ਹੈ ਤਾਂ ਅਜਿਹੇ ਵਿਚ ਉਹ ਵੀ ਸੋਚ ਰਹੀ ਹੈ ਕਿ ਇਸ ਦਿਸ਼ਾ ਵੱਲ ਕਦਮ ਵਧਾਏ ਜਾਣ। ਇਵਾ ਨੇ ਕਿਹਾ, ''ਮੈਂ ਸੋਚ ਸਕਦੀ ਹਾਂ ਕਿ ਇਸ ਪਾਸੇ ਵਧਿਆ ਜਾਵੇ। ਜੇਕਰ ਮੈਨੂੰ ਇਹ ਪ੍ਰਸਤਾਵ ਆਇਆ ਤਾਂ ਮੈਂ ਇਸ 'ਤੇ ਵਿਚਾਰ ਜ਼ਰੂਰ ਕਰਾਂਗੀ।''
ਈਵਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਆਪਣੇ 25 ਹਜ਼ਾਰ ਤੋਂ ਵੱਧ ਪ੍ਰਸ਼ੰਸਕਾਂ ਲਈ ਉਹ ਸਮੇਂ-ਸਮੇਂ 'ਤੇ ਆਪਣੀਆਂ ਹੌਟ ਫੋਟੋਆਂ ਵੀ ਸ਼ੇਅਰ ਕਰਦੀ ਰਹਿੰਦੀ ਹੈ। ਬੀਤੇ ਦਿਨੀਂ ਪੋਲਿਸ਼ ਬਿਊਟੀ ਨੇ ਆਪਣੀ ਜਿੱਤੀ ਬੈਲਟ ਨਾਲ ਲਿੰਗਰੀ ਫੋਟੋਸ਼ੂਟ ਕਰਵਾਇਆ ਸੀ, ਜਿਹੜਾ ਬੇਹੱਦ ਚਰਚਾ ਵਿਚ ਰਿਹਾ ਸੀ।
ਜ਼ਿਕਰਯੋਗ ਹੈ ਕਿ ਪੋਲੈਂਡ ਵਿਚ ਨਾਵੀ ਡਵੋਰ ਮਜੋਵਿਕੀ ਵਿਚ ਜਨਮੀ 34 ਸਾਲ ਦੀ ਇਵਾ ਦਾ ਪ੍ਰੋਫੈਸ਼ਨਲ ਬਾਕਸਿੰਗ ਵਿਚ ਰਿਕਾਰਡ ਬੇਹੱਦ ਚੰਗਾ ਹੈ। ਹੁਣ ਤਕ ਖੇਡੇ ਗਏ 16  ਮੁਕਾਬਲਿਆਂ ਵਿਚ ਉਹ ਅਜੇਤੂ ਰਹੀ ਹੈ। ਦੋ ਵਾਰ ਤਾਂ ਉਹ ਵਿਰੋਧੀ ਨੂੰ ਨਾਕਆਊਟ ਕਰ ਕੇ ਜਿੱਤ ਹਾਸਲ ਕਰ ਚੁੱਕੀ ਹੈ। 


author

satpal klair

Content Editor

Related News