ਪ੍ਰਧਾਨ ਮੰਤਰੀ ਮੋਦੀ ਸ਼ਤਰੰਜ ਓਲੰਪੀਆਡ ਲਈ 19 ਜੂਨ ਨੂੰ ਮਸ਼ਾਲ ਰਿਲੇਅ ਦੀ ਕਰਨਗੇ ਸ਼ੁਰੂਆਤ
Friday, Jun 17, 2022 - 11:34 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਲਾਈ-ਅਗਸਤ ਵਿਚ ਚੇਨਈ ਵਿਚ ਹੋਣ ਵਾਲੇ 44ਵੇਂ ਸ਼ਤਰੰਜ ਓਲੰਪੀਆਡ ਲਈ ਪਹਿਲੀ ਮਸ਼ਾਲ ਰਿਲੇਅ ਦਾ ਉਦਘਾਟਨ 19 ਜੂਨ ਨੂੰ ਦਿੱਲੀ ਵਿਚ ਕਰਨਗੇ। ਓਲੰਪਿਕ ਖੇਡਾਂ ਦੀ ਤਰਜ਼ 'ਤੇ ਚੱਲਣ ਵਾਲੀ ਇਹ ਰਿਲੇਅ ਹੁਣ ਭਵਿੱਖ ਵਿਚ ਵੀ ਹਮੇਸ਼ਾ ਸ਼ਤਰੰਜ ਓਲੰਪੀਆਡ ਵਿਚ ਕਰਵਾਈ ਜਾਵੇਗੀ। ਵਿਸ਼ਵ ਸ਼ਤਰੰਜ ਮਹਾਸੰਘ ਪਹਿਲਾਂ ਹੀ ਇਸ ਦਾ ਐਲਾਨ ਕਰ ਚੁੱਕਾ ਹੈ।
ਇਹ ਵੀ ਪੜ੍ਹੋ : Viacom18 ਨੇ ਖ਼ਰੀਦੇ IPL ਦੇ ਡਿਜੀਟਲ ਮੀਡੀਆ ਅਧਿਕਾਰ, ਲਗਾਈ ਇੰਨੇ ਹਜ਼ਾਰ ਕਰੋੜ ਦੀ ਬੋਲੀ
ਪ੍ਰਧਾਨ ਮੰਤਰੀ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਚ ਰਿਲੇਅ ਦਾ ਉਦਘਾਟਨ ਕਰਨਗੇ। ਸਰਬ ਭਾਰਤੀ ਸ਼ਤਰੰਜ ਮਹਾਸੰਘ ਨੇ ਇਹ ਜਾਣਕਾਰੀ ਦਿੱਤੀ। ਏ. ਆਈ. ਸੀ. ਐੱਫ. ਦੇ ਪ੍ਰਧਾਨ ਸੰਜੇ ਕਪੂਰ ਕਿਹਾ ਕਿ ਸ਼ਤਰੰਜ ਓਲੰਪੀਆਡ ਦੀ ਪਹਿਲੀ ਮਸ਼ਾਲ ਰਿਲੇਅ ਦਾ ਉਦਘਾਟਨ 19 ਜੂਨ ਨੂੰ ਆਈ. ਜੀ. ਸਟੇਡੀਅਮ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮਹਿਲਾ ਖਿਡਾਰੀਆਂ ਨਾਲ ਛੇੜਛਾੜ ਦੀਆਂ ਸ਼ਿਕਾਇਤਾਂ ਮਗਰੋਂ SAI ਨੇ ਲਿਆ ਅਹਿਮ ਫ਼ੈਸਲਾ
ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਵੀ ਇਸ ਰਿਲੇਅ ਦਾ ਹਿੱਸਾ ਹੋਣਗੇ। ਫਿਡੇ ਨੇ ਕਿਹਾ ਸੀ ਕਿ ਮਸ਼ਾਲ ਰਿਲੇਅ ਹਮੇਸ਼ਾ ਭਾਰਤ ਤੋਂ ਸ਼ੁਰੂ ਹੋਵੇਗੀ, ਸ਼ਤਰੰਜ ਦੇ ਪਿਤਾਮਾ, ਅਤੇ ਵੱਖ-ਵੱਖ ਉਪ-ਮਹਾਦੀਪਾਂ ਤੋਂ ਹੋ ਕੇ ਮੇਜ਼ਬਾਨ ਸ਼ਹਿਰ ਤਕ ਯਾਤਰਾ ਕਰਨਗੇ। ਸਮੇਂ ਦੀ ਕਮੀ ਕਾਰਨ ਇਸ ਸਾਲ ਰਿਲੇਅ ਭਾਰਤ ਵਿਚ ਹੀ ਹੋਵੇਗੀ। ਸ਼ਤਰੰਜ ਓਲੰਪੀਆਡ 28 ਜੁਲਾਈ ਤੋਂ 10 ਅਗਸਤ ਤਕ ਮਹਾਬਲੀਪੁਰਮ ਵਿਚ ਹੋਵੇਗਾ। ਓਪਨ ਅਤੇ ਮਹਿਲਾ ਵਰਗ 'ਚ 187 ਦੇਸ਼ਾਂ ਦੀਆਂ ਰਿਕਾਰਡ 343 ਟੀਮਾਂ ਹਿੱਸਾ ਲੈਣਗੀਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।