''ਖੇਲੋ ਇੰਡੀਆ'' ਯੂਨੀਵਰਸਿਟੀ ਖੇਡਾਂ ਦਾ ਉਦਘਾਟਨ ਕਰਨਗੇ PM ਮੋਦੀ

Saturday, Feb 22, 2020 - 12:34 AM (IST)

''ਖੇਲੋ ਇੰਡੀਆ'' ਯੂਨੀਵਰਸਿਟੀ ਖੇਡਾਂ ਦਾ ਉਦਘਾਟਨ ਕਰਨਗੇ PM ਮੋਦੀ

ਕਟਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਇੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਪਹਿਲੀਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਰਾਹੀਂ ਇਨ੍ਹਾਂ ਖੇਡਾਂ ਦਾ ਉਦਘਾਟਨ ਕਰਨਗੇ। ਦੇਸ਼ ਦੀਆਂ 159 ਯੂਨੀਵਰਸਿਟੀਆਂ ਦੇ 3400 ਖਿਡਾਰੀ ਇਸ ਪ੍ਰਤੀਯੋਗਿਤਾ ਵਿਚ ਹਿੱਸਾ ਲੈਣਗੇ। ਇਨ੍ਹਾਂ ਖੇਡਾਂ 'ਚ ਰਗਬੀ ਸਮੇਤ 17 ਖੇਡ ਸ਼ਾਮਲ ਹਨ। ਮੇਜਬਾਨ ਯੂਨੀਵਰਸਿਟੀ  ਦੇ ਆਈ. ਆਈ. ਟੀ ਦੀ ਵਿਦਿਆਰਥਣ ਫਰਾਟਾ ਦੌੜਾਕ ਦੂਤੀ ਚੰਦ ਇਸ ਪ੍ਰਤੀਯੋਗਿਤਾ ਦਾ ਹਿੱਸਾ ਬਣ ਕੇ ਉਤਸ਼ਾਹਿਤ ਹੈ।

 

author

Gurdeep Singh

Content Editor

Related News