PM ਮੋਦੀ ਨੇ ''ਡੈੱਫ ਓਲੰਪਿਕ'' ਦੇ ਖਿਡਾਰੀਆਂ ਨਾਲ ਕੀਤੀ ਮੁਲਾਕਾਤ, ਕਿਹਾ- ਤੁਸੀਂ ਭਾਰਤ ਦਾ ਮਾਣ ਵਧਾਇਆ ਹੈ

05/21/2022 5:46:55 PM

ਨਵੀਂ ਦਿੱਲੀ- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਕ ਤੋਂ 15 ਮਈ ਤਕ ਬ੍ਰਾਜ਼ੀਲ ਦੇ ਕੈਕਸੀਅਸ ਡੋਸੁਲ 'ਚ ਆਯੋਜਿਤ ਡੈਫ਼ ਓਲੰਪਿਕ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਦਲ ਦੀ ਸ਼ਨੀਵਾਰ ਨੂੰ ਮੇਜ਼ਬਾਨੀ ਕੀਤੀ। ਖਿਡਾਰੀਆਂ ਨਾਲ ਗੱਲਬਾਤ ਦੇ ਦੌਰਾਨ ਮੋਦੀ ਨੇ ਕਿਹਾ ਕਿ ਖਿਡਾਰੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ। 

ਇਹ ਵੀ ਪੜ੍ਹੋ : ਤੀਰਅੰਦਾਜ਼ੀ ਵਿਸ਼ਵ ਕੱਪ : ਭਾਰਤੀ ਪੁਰਸ਼ ਕੰਪਾਊਂਡ ਟੀਮ ਨੇ ਸੋਨ ਤੇ ਭਾਰਦਵਾਜ ਨੇ ਜਿੱਤਿਆ ਚਾਂਦੀ ਦਾ ਤਮਗਾ

ਉਨ੍ਹਾਂ ਨੇ ਆਪਣੇ ਅਧਿਕਾਰਤ ਨਿਵਾਸ ਸਥਾਨ 'ਤੇ ਖਿਡਾਰੀਆਂ ਦੀ ਮੇਜ਼ਬਾਨੀ ਦੇ ਬਾਅਦ ਤਸਵੀਰ ਸਾਂਝੀ ਕਰਦੇ ਹੋਏ ਟਵਿੱਟਰ 'ਤੇ ਲਿਖਿਆ, 'ਮੈਂ ਆਪਣੇ ਉਨ੍ਹਾਂ ਚੈਂਪੀਅਨਾਂ ਦੇ ਨਾਲ ਗੱਲਬਾਤ ਨੂੰ ਕਦੀ ਨਹੀਂ ਭੁਲਾਂਗਾ, ਜਿਨ੍ਹਾਂ ਨੇ 'ਡੈੱਫ ਓਲੰਪਿਕ' 'ਚ ਭਾਰਤ ਦਾ ਮਾਣ ਵਧਾਇਆ ਹੈ। ਐਥਲੀਟਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਤੇ ਮੈਂ ਉਨ੍ਹਾਂ 'ਚ ਜਨੂੰਨ ਤੇ ਦ੍ਰਿੜ੍ਹ ਸੰਕਲਪ ਦੇਖ ਸਕਦਾ ਸੀ। ਉਨ੍ਹਾਂ ਸਾਰਿਆਂ ਨੂੰ ਮੇਰੀ ਸ਼ੁੱਭਕਾਮਨਾਵਾਂ।

PunjabKesari

ਉਨ੍ਹਾਂ ਕਿਹਾ, 'ਸਾਡੇ ਚੈਂਪੀਅਨਾਂ ਦੇ ਕਾਰਨ ਮੌਜੂਦਾ 'ਡੈੱਫਾਲੰਪਿਕ' ਭਾਰਤ ਲਈ ਸਰਵਸ੍ਰੇਸ਼ਠ ਰਿਹਾ ਹੈ।' ਇਸ ਪ੍ਰੋਗਰਾਮ 'ਚ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀ ਹਿੱਸਾ ਲਿਆ। ਭਾਰਤੀ ਡੈੱਫ ਓਲੰਪਿਕ ਟੀਮ 16 ਤਮਗ਼ਿਆਂ ਦੇ ਨਾਲ ਪਹਿਲੀ ਵਾਰ ਅੰਕ ਸੂਚੀ 'ਚ ਚੋਟੀ ਦੇ 10 'ਚ ਸ਼ਾਮਲ ਹੋਈ। ਟੀਮ ਨੇ 2017 'ਚ ਸਿਰਫ਼ ਪੰਜ ਤਮਗ਼ੇ ਹਾਸਲ ਕੀਤੇ ਸਨ। ਬ੍ਰਾਜ਼ੀਲ 'ਚ ਭਾਰਤੀ ਦਲ ਭਾਰਤੀ ਦਲ ਨੇ 11 ਖੇਡ ਮੁਕਾਬਲਿਆਂ 'ਚੋਂ ਪੰਜ 'ਚ ਜਿੱਤ ਹਾਸਲ ਕੀਤੀ। 

ਇਹ ਵੀ ਪੜ੍ਹੋ : ਸ਼ਿਮਰੋਨ ਹੇਟਮਾਇਰ ਦੀ ਪਤਨੀ 'ਤੇ ਸ਼ਰਮਨਾਕ ਕੁਮੈਂਟ ਕਰਕੇ ਵਿਵਾਦਾਂ 'ਚ ਘਿਰੇ ਸੁਨੀਲ ਗਾਵਸਕਰ, ਜਾਣੋ ਪੂਰਾ ਮਾਮਲਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News