ਭਾਰਤ ਖਿਲਾਫ ਖੇਡਣਾ ਸਭ ਤੋਂ ਜ਼ਿਆਦਾ ਚੁਣੌਤੀਪੂਰਨ ਹੈ : ਬੰਗਲਾਦੇਸ਼ ਕੋਚ

Tuesday, Sep 17, 2024 - 05:03 PM (IST)

ਭਾਰਤ ਖਿਲਾਫ ਖੇਡਣਾ ਸਭ ਤੋਂ ਜ਼ਿਆਦਾ ਚੁਣੌਤੀਪੂਰਨ ਹੈ : ਬੰਗਲਾਦੇਸ਼ ਕੋਚ

ਚੇਨਈ- ਬੰਗਲਾਦੇਸ਼ ਦੇ ਮੁੱਖ ਕੋਚ ਚੰਡਿਕਾ ਹਥੁਰੂਸਿੰਘਾ ਦਾ ਮੰਨਣਾ ਹੈ ਕਿ ਕ੍ਰਿਕਟ ਦੀ ਮਹਾਸ਼ਕਤੀ ਭਾਰਤ ਦੇ ਖਿਲਾਫ ਖੇਡਣ ਨਾਲ ਉਨ੍ਹਾਂ ਦੀ ਟੀਮ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਨ੍ਹਾਂ ਦੀ ਸਥਿਤੀ ਦਾ ਉਚਿਤ ਮੁੱਲਾਂਕਣ ਮਿਲੇਗਾ। ਹਥੁਰੂਸਿੰਘਾ ਨੇ ਮੰਗਲਵਾਰ ਨੂੰ ਇਥੇ ਕਿਹਾ ਕਿ ਉਨ੍ਹਾਂ ਦੀ ਟੀਮ ਵੀਰਵਾਰ ਤੋਂ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਟੈਸਟ ਲੜੀ 'ਚ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਦੇ ਖਿਲਾਫ ਚੁਣੌਤੀ ਦਾ ਮਜ਼ਾ ਲੈਣ ਲਈ ਉਤਸੁਕ ਹਨ। ਬੰਗਲਾਦੇਸ਼ ਨੇ ਪਾਕਿਸਤਾਨ ਦੇ ਖਿਲਾਫ ਟੈਸਟ ਲੜੀ 'ਚ 2-0 ਨਾਲ ਜਿੱਤ ਦਰਜ ਕੀਤੀ ਹੈ। 
ਉਨ੍ਹਾਂ ਨੇ ਸ਼ਾਨ ਮਸੂਦ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਨੂੰ ਸ਼ੁਰੂਆਤੀ ਮੁਕਾਬਲੇ 'ਚ 10 ਜਦੋਂਕਿ ਦੂਜੇ ਮੈਚ 'ਚ ਛੇ ਵਿਕਟਾਂ ਨਾਲ ਹਰਾਇਆ ਸੀ। ਬੰਗਲਾਦੇਸ਼ ਦੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੈ ਪਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਟੇਬਲ 'ਚ ਚੋਟੀ 'ਤੇ ਕਾਬਿਜ਼ ਭਾਰਤ ਤੋਂ ਉਸ ਨੂੰ ਪਾਕਿਸਤਾਨ ਦੇ ਮੁਕਾਬਲੇ ਕਾਫੀ ਮਜ਼ਬੂਤ ਚੁਣੌਤੀ ਮਿਲਣ ਦੀ ਉਮੀਦ ਹੈ। ਸ਼੍ਰੀਲੰਕਾ ਦੇ ਸਾਬਕਾ ਆਲਰਾਊਂਡਰ ਹਥੁਰੂਸਿੰਘਾ ਨੇ ਕਿਹਾ ਕਿ ਸਾਨੂੰ ਦੁਨੀਆ ਦੀ ਸਰਵਸ਼੍ਰੇਸ਼ਠ ਟੀਮ ਦੇ ਨਾਲ ਖੇਡਣ ਤੋਂ ਪ੍ਰੋਤਸਾਹਨ ਮਿਲਦਾ ਹੈ। ਭਾਰਤ ਆ ਕੇ ਉਨ੍ਹਾਂ ਦੇ ਖਿਲਾਫ ਖੇਡਣਾ ਅੱਜ ਕੱਲ੍ਹ ਸਭ ਤੋਂ ਚੰਗੀ ਚੁਣੌਤੀ ਹੈ। ਸਰਵਸ਼੍ਰੇਸ਼ਠ ਦੇ ਖਿਲਾਫ ਖੇਡਣ ਨਾਲ ਤੁਹਾਨੂੰ ਹਮੇਸ਼ਾ ਇਹ ਪਤਾ ਚੱਲਦਾ ਹੈ ਕਿ ਤੁਸੀਂ ਕਿਥੇ ਖੜ੍ਹੇ ਹੋ। ਇਕ ਖਿਡਾਰੀ ਦੇ ਰੂਪ 'ਚ ਤੁਸੀਂ ਹਮੇਸ਼ਾ ਅਜਿਹੇ ਮੌਕੇ ਦੀ ਖੋਜ 'ਚ ਰਹਿੰਦੇ ਹੋ।
ਹਥੁਰੂਸਿੰਘ ਨੂੰ ਪਿਛਲੇ ਸਾਲ ਦੀ ਸ਼ੁਰੂਆਤ 'ਚ ਬੰਗਲਾਦੇਸ਼ ਦਾ ਕੋਚ ਨਿਯੁਕਤ ਕੀਤਾ ਗਿਆ ਸੀ। ਹਥੁਰਸਿੰਘਾ ਤੋਂ ਮੈਚ ਤੋਂ ਪਹਿਲਾਂ ਦੀ ਪ੍ਰੈਸ ਕਾਨਫਰੰਸ 'ਚ ਪਾਕਿਸਤਾਨ ਦੇ ਖਿਲਾਫ ਲੜੀ 'ਚ ਜਿੱਤ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਟੀਮ ਦਾ ਆਤਮਵਿਸ਼ਵਾਸ ਵਧਿਆ ਹੈ ਪਰ ਉਸ ਨੂੰ ਆਪਣੀਆਂ ਖਾਮੀਆਂ ਦੇ ਬਾਰੇ ਪਤਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ 'ਤੇ ਜਿੱਤ ਦੇ ਕਾਰਨ ਇਸ ਲੜੀ ਤੋਂ ਪਹਿਲਾਂ ਸਾਡਾ ਮਨੋਬਲ ਕਾਫੀ ਵਧਿਆ ਹੈ। ਉਸ ਲੜੀ ਲਈ ਅਸੀਂ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਅਤੇ ਪਿਛੜਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਵਾਪਸੀ ਕੀਤੀ ਉਹ ਸ਼ਾਨਦਾਰ ਰਹੀ। ਇਸ ਨਾਲ ਟੀਮ ਦਾ ਆਤਮਵਿਸ਼ਵਾਸ ਕਾਫੀ ਵਧਿਆ ਹੈ। 
ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਖਿਲਾਫ ਖੇਡਦੇ ਸਮੇਂ ਇਕ ਵੱਖਰੇ ਤਰ੍ਹਾਂ ਦਾ ਦਬਾਅ ਹੁੰਦਾ ਹੈ। ਅਸੀਂ ਸਮਝਦੇ ਹਾਂ ਕਿ ਅਸੀਂ ਕਿਥੇ ਖੜ੍ਹੇ ਹਾਂ, ਅਸੀਂ ਟੀਮ ਦੇ ਮਜ਼ਬੂਤ ਪੱਖ ਤੇ ਕਮਜ਼ੋਰ ਕੜੀ ਦੇ ਬਾਰੇ 'ਚ ਜਾਣਦੇ ਹਾਂ। ਬੰਗਲਾਦੇਸ਼ ਦੀ ਟੀਮ 'ਚ ਅੱਠ ਵਿਸ਼ੇਸ਼ਕ ਬੱਲੇਬਾਜ਼, ਛੇ ਗੇਂਦਬਾਜ਼ ਅਤੇ ਦੋ ਆਲਰਾਊਂਡਰ ਖਿਡਾਰੀ ਸ਼ਾਮਲ ਹਨ। ਹਥੁਰੂਸਿੰਘਾ ਨੇ ਇਸ ਨੂੰ ਦੇਸ਼ ਦੀ ਸਭ ਤੋਂ ਸੰਪੂਰਨ ਟੀਮ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸ਼ਾਇਦ ਬੰਗਲਾਦੇਸ਼ ਦੀ ਸਭ ਤੋਂ ਸੰਪੂਰਨ ਟੀਮ ਹੈ। ਅਸੀਂ ਬਹੁਤ ਸਾਰੀਆਂ ਖਾਮੀਆਂ ਦੂਰ ਕੀਤੀਆਂ ਹਨ ਅਤੇ ਸਾਡੇ ਕੋਲ ਤੇਜ਼ ਗੇਂਦਬਾਜ਼ੀ 'ਚ ਵੀ ਬਹੁਤ ਸਾਰੇ ਵਿਕਲਪ ਹਨ। 
ਬੰਗਲਾਦੇਸ਼ ਦੇ ਕੋਚ ਨੇ ਕਿਹਾ ਕਿ ਸਾਡੇ ਕੋਲ ਇਕ ਅਨੁਭਵੀ ਸਪਿਨ ਹਮਲਾਵਰ ਵੀ ਹੈ, ਇਸ ਤੋਂ ਇਲਾਵਾ ਸਾਡੀ ਬੱਲੇਬਾਜ਼ੀ 'ਚ ਵੀ ਕਾਫੀ ਡੂੰਘਾਈ ਹੈ। ਸਾਡੇ ਦੋ ਸਪਿਨਰਾਂ ਦੇ ਨਾਂ ਟੈਸਟ 'ਚ ਸੈਂਕੜਾਂ ਵੀ ਹੈ, ਅਜਿਹੇ 'ਚ ਉਨ੍ਹਾਂ ਦੇ ਕੋਲ ਬੱਲੇਬਾਜ਼ੀ ਦੀ ਚੰਗੀ ਸਮਰੱਥਾ ਹੈ। ਇਹ ਸਭ ਸਾਡੀ ਟੀਮ ਨੂੰ ਆਤਮਵਿਸ਼ਵਾਸ ਦੇ ਨਾਲ ਇਕ ਸ਼ਾਨਦਾਰ ਸੰਤੁਲਨ ਵੀ ਦਿੰਦਾ ਹੈ। 


author

Aarti dhillon

Content Editor

Related News