ਅਲਵਿਦਾ-2021: ਦੁਨੀਆ ਭਰ ’ਚ ਵਿਵਸਥਾ ਖ਼ਿਲਾਫ਼ ਖੜੇ ਹੋਏ ਨਾਮੀ ਪਲੇਅਰ, ਭੁਗਤਣੇ ਪਏ ਗੰਭੀਰ ਨਤੀਜੇ

Thursday, Dec 30, 2021 - 01:29 PM (IST)

ਅਲਵਿਦਾ-2021: ਦੁਨੀਆ ਭਰ ’ਚ ਵਿਵਸਥਾ ਖ਼ਿਲਾਫ਼ ਖੜੇ ਹੋਏ ਨਾਮੀ ਪਲੇਅਰ, ਭੁਗਤਣੇ ਪਏ ਗੰਭੀਰ ਨਤੀਜੇ

ਸਪੋਰਟਸ ਡੈਸਕ : ਕੋਰੋਨਾ ਕਮਜ਼ੋਰ ਹੁੰਦੇ ਹੀ ਦੁਨੀਆ ਭਰ ’ਚ ਖੇਡਾਂ ਦੇ ਸਾਰੇ ਇਵੈਂਟ ਹੋਏ ਜਿਸ ’ਚ ਖੂਬ ਵਿਵਾਦ ਵੀ ਹੋਏ। ਖਿਡਾਰੀ ਸਿੱਧੇ ਤੌਰ ’ਤੇ ਮੈਨੇਜਮੈਂਟ ਦੇ ਵਿਰੋਧ ’ਚ ਆਏ। ਟੋਕੀਓ ਓਲੰਪਿਕ ਹੋਵੇ ਜਾਂ ਕ੍ਰਿਕਟ, ਨਿਸ਼ਾਨੇਬਾਜ਼ੀ ਹੋਵੇ ਜਾਂ ਟੈਨਿਸ ਪਲੇਅਰ ਸਾਰੇ ਖੁੱਲ੍ਹ ਕੇ ਬੋਲੇ। ਚਿਤਾਵਨੀ ਮਿਲਣ ਦੇ ਬਾਵਜੂਦ ਵਿਰੋਧ ਜਾਰੀ ਰਿਹਾ ਜਿਸ ਦੇ ਚਲਦੇ ਕਈ ਖਿਡਾਰੀਆਂ ਨੇ ਸਜ਼ਾ ਵੀ ਭੁਗਤੀ।

ਚੀਨੀ ਟੈਨਿਸ ਪਲੇਅਰ ਪੇਂਗ ਲਾਪਤਾ
ਚੀਨੀ ਟੈਨਿਸ ਸਟਾਰ ਪੇਂਗ ਸ਼ੁਆਈ ਚਰਚਾ ’ਚ ਹੈ। ਉਸ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਸਾਬਕਾ ਨੇਤਾ ਝਾਂਗ ਗਾਓਲੀ ’ਤੇ ਸੈਕਸ ਸੋਸ਼ਨ ਦਾ ਦੋਸ਼ ਲਾਇਆ ਸੀ। ਉਸ ਤੋਂ ਬਾਅਦ ਉਹ ਗਾਇਬ ਹੋ ਗਈ। ਟੈਨਿਸ ਸਤਾਰਿਆਂ ਅਤੇ ਕਈ ਪ੍ਰਮੁੱਖ ਅੰਤਰਰਾਸ਼ਟਰੀ ਸੰਗਠਨਾਂ ਨੇ ਇਸ ਦੇ ਲਈ ਆਵਾਜ਼ ਚੁੱਕੀ। ਸਾਬਕਾ ਫਰੈਂਚ ਓਪਨ ਅਤੇ ਵਿੰਬਲਡਨ ਡਬਲਸ ਚੈਂਪੀਅਨ ਨੇ ਦਾਅਵਾ ਕੀਤਾ ਸੀ ਕਿ ਸੇਵਾ-ਮੁਕਤ ਵਾਈਸ ਪ੍ਰੀਮੀਅਰ ਝਾਂਗ ਗੋਓਲੀ ਨੇ ਉਸ ਨੂੰ 3 ਸਾਲ ਪਹਿਲਾਂ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਸੀ। ਡਬਲਯੂ. ਟੀ. ਏ. ਨੇ ਪੇਂਗ ਦੀ ਸੁਰੱਖਿਆ ਦੀ ਪੁਸ਼ਟੀ ਕਰਨ ਅਤੇ ਇਸ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਚੀਨ ’ਚ ਭਾਰੀ ਦਬਾਅ ਬਣਾਇਆ ਅਤੇ 1 ਦਸੰਬਰ ਨੂੰ ਦੇਸ਼ ਦੇ ਸਾਰੇ ਟੂਰਨਾਮੈਂਟਸ ਨੂੰ ਮੁਲਤਵੀ ਕਰ ਦਿੱਤਾ। ਵਾਈਟ ਹਾਊਸ, ਸੰਯੁਕਤ ਰਾਸ਼ਟਰ ਅਤੇ ਯੂਰਪੀ ਸੰਘ ਵੀ ਪੇਂਗ ਦੇ ਬਚਾਅ ’ਚ ਆਏ ਅਤੇ ਉਸ ਦੇ ਦੋਸ਼ਾਂ ਅਤੇ ਗਾਇਬ ਹੋਣ ਦੀ ਜਾਂਚ ਦੀ ਮੰਗ ਕੀਤੀ।

PunjabKesari

ਕੋਚ ਦੇ ਖ਼ਿਲਾਫ਼ ਹੋਈ ਮਨਿਕਾ ਬੱਤਰਾ
ਟੇਬਲ ਟੈਨਿਸ ਪਲੇਅਰ ਮਨਿਕਾ ਬੱਤਰਾ ਓਲੰਪਿਕ ’ਚ ਰਾਸ਼ਟਰੀ ਕੋਚ ਸੌਮਿਆਦੀਪ ਰਾਏ ਦੀ ਮਦਦ ਲੈਣ ਤੋਂ ਇਨਕਾਰ ਕਰਨ ਕਾਰਨ ਵਿਵਾਦ ’ਚ ਆ ਗਈ। ਮਨਿਕਾ ਨੇ ਓਲੰਪਿਕ ਤੋਂ ਪਹਿਲਾਂ ਆਪਣੇ ਨਿੱਜੀ ਕੋਚ ਸੰਮਏ ਪਰਾਂਜਪੇ ਲਈ ਇਜ਼ਾਜਤ ਮੰਗੀ ਸੀ ਪਰ ਸਾਈ ਨੇ ਉਸ ਨੂੰ ਮਨਾ ਕਰ ਦਿੱਤਾ। ਬੱਤਰਾ ਨੇ ਰਾਏ ’ਤੇ ਗੰਭੀਰ ਦੋਸ਼ ਲਾਏ। ਕਿਹਾ- ਰਾਏ ਨੇ ਉਸ ਨੂੰ ਇਕ ਮੈਚ ’ਚ ਹਾਰਨ ਲਈ ਕਿਹਾ ਸੀ।

PunjabKesari

ਪ੍ਰੈੱਸ ਕਾਨਫਰੰਸ ਦਾ ਵਿਰੋਧ
ਫਰੈਂਚ ਓਪਨ ਦੀ ਸ਼ੁਰੂਆਤ ਤੋਂ ਪਹਿਲਾਂ ਟੈਨਿਸ ਪਲੇਅਰ ਨਾਓਮੀ ਓਸਾਕਾ ਨੇ ਟਵੀਟ ਕੀਤਾ ਕਿ ਉਹ ਪ੍ਰੈੱਸ ਕਾਨਫਰੰਸ ਨਹੀਂ ਕਰੇਗੀ। ਫਰੈਂਚ ਓਪਨ ਦੇ ਆਯੋਜਕਾਂ ਨੇ ਪਹਿਲੇ ਦੌਰ ਦੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ’ਚ ਹਿੱਸਾ ਨਾ ਲੈਣ ’ਤੇ ਓਸਾਕਾ ’ਤੇ ਜ਼ੁਰਮਾਨਾ ਲਾਇਆ ਸੀ। ਓਸਾਕਾ ਨੇ ਜ਼ੁਰਮਾਨਾ ਭੁਗਤਿਆ ਅਤੇ ਫਿਰ ਟੂਰਨਾਮੈਂਟ ਛੱਡ ਦਿੱਤਾ।

PunjabKesari

ਅਨੁਸ਼ਾਸਨਹੀਣਤਾ ’ਚ ਵਿਨੇਸ਼ ਫੌਗਾਟ ਸਸਪੈਂਡ
ਵਿਨੇਸ਼ ਫੌਗਾਟ ਨੂੰ ਟੋਕੀਓ ਓਲੰਪਿਕ ’ਚ ਅਨੁਸ਼ਾਸਨਹੀਣਤਾ ਲਈ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਨੇ ਅਸਥਾਈ ਰੂਪ ਨਾਲ ਮੁਅੱਤਲ ਕਰ ਦਿੱਤਾ। ਉਸ ਨੂੰ 3 ਨੋਟਿਸ ਵੀ ਜਾਰੀ ਹੋਏ। ਬੇਲਾਰੂਸ ਦੀ ਵੇਨੇਸਾ ਕਲਾਦਜਸੀਕਾਇਆ ਕੋਲੋਂ ਹਾਰਨ ਤੋਂ ਬਾਅਦ ਵਿਨੇਸ਼ ਓਲੰਪਿਕ ਪਿੰਡ ਨਹੀਂ ਰਹੀ। ਉਸ ਨੇ ਟੀਮ ਸਪਾਂਸਰ ਦੇ ਲੋਗੋ ਵਾਲੀ ਜਰਸੀ ਵੀ ਨਹੀਂ ਪਾਈ। ਇਸ ਤੋਂ ਪਹਿਲਾਂ ਵੀ ਉਸ ਨੇ ਫਿਜੀਓਥ੍ਰੈਪਿਸਟ ਦੀ ਇਜ਼ਾਜਤ ਨਾ ਮਿਲਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਦੱਸਿਆ ਗਿਆ ਕਿ ਚਾਰੋਂ ਭਾਰਤੀ ਮਹਿਲਾ ਪਹਿਲਵਾਨਾਂ ਨੂੰ ਇਕ ਕਮਰਾ ਮਿਲਿਆ ਸੀ, ਜਿਸ ਤੋਂ ਵਿਨੇਸ਼ ਨਾਰਾਜ਼ ਸੀ।

PunjabKesari

ਮਨੁ ਭਾਕਰ ਬਨਾਮ ਜਸਪਾਲ ਰਾਣਾ
2020 ਟੋਕੀਓ ਓਲੰਪਿਕ ’ਚ ਮਨੁ ਭਾਕਰ ਦੀ ਗੇਮ ਦੌਰਾਨ ਪਿਸਟਲ ਖ਼ਰਾਬ ਹੋ ਗਈ। ਮਨੁ ਉਦੋਂ 10 ਮੀਟਰ ਏਅਰ ਪਿਸਟਲ ਕੁਆਲੀਫੀਕੇਸ਼ਨ ਖੇਡ ਰਹੀ ਸੀ। ਗੰਨ ਨਿਰਮਾਤਾ ਕੰਪਨੀ ਨੇ ਸੰਪਰਕ ਨਾ ਕਰਨ ਦੇ ਦੋਸ਼ ਲਾਏ। ਉਥੇ ਹੀ ਸਾਬਕਾ ਕੋਚ ਜਸਪਾਲ ਰਾਣਾ ਦੇ ਨਾਲ ਵੀ ਮਨੁ ਦੀ ਤਿੱਖੀ ਤੂੰ-ਤੂੰ ਮੈਂ-ਮੈਂ ਦੀ ਖ਼ਬਰ ਆਈ।

PunjabKesari

ਟੇਕ ਏ ਨੀ ਦਾ ਵਿਰੋਧ
ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਕੁਇੰਟਨ ਡੀ-ਕਾਕ ਨੇ ਵਿੰਡੀਜ਼ ਖਿਲਾਫ ਟੀ-20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਟੇਕ ਏ ਨੀ ਕਰਨ ਤੋਂ ਮਨਾ ਕਰ ਦਿੱਤਾ। ਉਸ ਨੇ ਕਿਹਾ ਕਿ ਕ੍ਰਿਕਟ ਦੱਖਣੀ ਅਫਰੀਕਾ ਵੱਲੋਂ ਅਚਾਨਕ ਆਏ ਸੰਦੇਸ਼ ਤੋਂ ਉਹ ਨਿਰਾਸ਼ ਸੀ।

PunjabKesari


author

cherry

Content Editor

Related News