ਖਿਡਾਰੀਆਂ ਨੂੰ ਭੂਮਿਕਾ ''ਚ ਸਪੱਸ਼ਟਤਾ ਦੀ ਜ਼ਰੂਹਤ, ਵਿਰਾਟ ਨੇ ਜਿੱਥੇ ਛੱਡਿਆ ਸੀ, ਉੱਥੋਂ ਅੱਗੇ ਵਧਾਂਗੇ: ਰੋਹਿਤ ਸ਼ਰਮਾ
Saturday, Feb 05, 2022 - 06:40 PM (IST)
ਅਹਿਮਦਾਬਾਦ (ਭਾਸ਼ਾ)- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼ਨੀਵਾਰ ਨੂੰ ਮੰਨਿਆ ਕਿ ਟੀਮ ਦੇ ਕੁਝ ਖਿਡਾਰੀਆਂ ਨੂੰ 'ਭੂਮਿਕਾ ਦੀ ਸਪੱਸ਼ਟਤਾ' ਦੀ ਲੋੜ ਹੈ ਪਰ ਉਹ ਦੁਬਾਰਾ ਤੋਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਆਪਣੇ ਸਾਬਕਾ ਵਿਰਾਟ ਕੋਹਲੀ ਦੇ ਕੰਮ ਨੂੰ ਅੱਗੇ ਵਧਾਉਣਗੇ।
ਇਹ ਵੀ ਪੜ੍ਹੋ: ਸਕਾਊਟਨ ਨੇ ਓਲੰਪਿਕ ਸਪੀਡ ਸਕੇਟਿੰਗ ’ਚ ਨੀਦਰਲੈਂਡ ਨੂੰ ਦਿਵਾਇਆ ਪਹਿਲਾ ਸੋਨ ਤਮਗਾ
ਵਨਡੇ ਕਪਤਾਨ ਵਜੋਂ ਪੂਰੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਮੀਡੀਆ ਨਾਲ ਆਪਣੀ ਪਹਿਲੀ ਗੱਲਬਾਤ ਵਿਚ ਰੋਹਿਤ ਨੇ ਆਪਣੇ ਆਪ ਨੂੰ ਟੈਸਟ ਕਪਤਾਨ ਬਣਾਏ ਜਾਣ ਦੀ ਸੰਭਾਵਨਾ ਵਰਗੇ ਸਵਾਲਾਂ ਤੋਂ ਦੂਰ ਰੱਖਿਆ। ਰੋਹਿਤ ਨੇ ਵੈਸਟਇੰਡੀਜ਼ ਦੇ ਖਿਲਾਫ ਸ਼ੁਰੂਆਤੀ ਵਨਡੇ ਤੋਂ ਪਹਿਲਾਂ ਇਕ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਕਿਹਾ, 'ਇਹ ਹਮੇਸ਼ਾ ਮਹੱਤਵਪੂਰਨ ਹੁੰਦਾ ਹੈ ਕਿ ਹਰ ਕੋਈ ਇਕੱਠੇ ਮਿਲ ਕੇ ਉਨ੍ਹਾਂ ਨੂੰ ਸੌਂਪੀ ਗਈ ਭੂਮਿਕਾ ਨੂੰ ਚੰਗੀ ਤਰ੍ਹਾ ਨਿਭਾਏ। ਅੱਗੇ ਵਧਣ ਲਈ ਸਾਡੇ ਲਈ ਮਹੱਤਵਪੂਰਨ ਹੈ ਕਿ ਟੀਮ ਵਿਚ ਕੁਝ ਖਿਡਾਰੀਆਂ ਦੀ ਭੂਮਿਕਾ 'ਤੇ ਸਪੱਸ਼ਟਤਾ ਹੋਵੇ।' ਕਪਤਾਨ ਨੇ ਕਿਹਾ ਕਿ ਉਹ ਇਨ੍ਹਾਂ ਖਿਡਾਰੀਆਂ ਨਾਲ ਗੱਲ ਕਰਨਗੇ।
ਇਹ ਵੀ ਪੜ੍ਹੋ: ਜਸਟਿਨ ਲੈਂਗਰ ਨੇ ਆਸਟ੍ਰੇਲੀਆ ਦੇ ਮੁੱਖ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਉਨ੍ਹਾਂ ਕਿਹਾ, 'ਮੈਨੂੰ ਲਗਦਾ ਹੈ ਕਿ ਜੇ ਅਸੀਂ ਕਰ ਸਕਦੇ ਹਾਂ, ਤਾਂ ਸਾਨੂੰ ਇਸ ਨੂੰ ਸਹੀ ਕਰਨਾ ਚਾਹੀਦਾ ਹੈ ਅਤੇ ਇਸ ਬਾਰੇ ਖਿਡਾਰੀ ਨਾਲ ਗੱਲ ਕਰਨੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਜ਼ਰੂਰਤ ਦੇ ਸਮੇਂ ਵੱਖ-ਵੱਖ ਖਿਡਾਰੀਆਂ ਤੋਂ ਉਹ ਹਾਸਲ ਕਰ ਸਕਦੇ ਹਾਂ ਜੋ ਸਾਨੂੰ ਚਾਹੀਦਾ ਹੈ।' ਰੋਹਿਤ ਨੇ ਕੋਹਲੀ ਦੀ ਗੈਰ-ਮੌਜੂਦਗੀ 'ਚ ਪਹਿਲਾਂ ਜਦੋਂ ਵੀ ਟੀਮ ਦੀ ਅਗਵਾਈ ਕੀਤੀ ਹੈ, ਉਸ ਨੇ ਖ਼ਰਾਬ ਪ੍ਰਦਰਸ਼ਨ ਨਹੀਂ ਕੀਤਾ ਹੈ ਅਤੇ ਫ੍ਰੈਂਚਾਇਜ਼ੀ ਦੇ ਸਫ਼ਲ ਕਪਤਾਨ ਦੇ ਰੂਪ 'ਚ ਰੋਹਿਤ ਦਾ ਮੰਨਣਾ ਹੈ ਕਿ ਦੱਖਣੀ ਅਫਰੀਕਾ ਖਿਲਾਫ ਸੀਰੀਜ਼ 'ਚ 0-3 ਦੀ ਹਾਰ ਤੋਂ ਬਾਅਦ ਉਨ੍ਹਾਂ ਨੂੰ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ।'
ਇਹ ਵੀ ਪੜ੍ਹੋ: ਰਿਕੀ ਪੋਂਟਿੰਗ ਨੇ ਕੀਤੀ ਪਾਕਿ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਦੀ ਤਾਰੀਫ਼, ਦੱਸਿਆ ਸੰਪੂਰਨ ਪੈਕੇਜ
ਉਨ੍ਹਾਂ ਕਿਹਾ, 'ਦੇਖੋ ਸਾਨੂੰ ਜ਼ਿਆਦਾ ਬਦਲਾਅ ਦੀ ਜ਼ਰੂਰਤ ਨਹੀਂ ਹੈ, ਸਾਨੂੰ ਸਿਰਫ਼ ਖੇਡ ਦੀਆਂ ਵੱਖ-ਵੱਖ ਸਥਿਤੀਆਂ ਦੇ ਅਨੁਕੂਲ ਹੋਣ ਦੀ ਜ਼ਰੂਰਤ ਹੈ।' ਉਨ੍ਹਾਂ ਕਿਹਾ, 'ਅਸੀਂ ਪਿਛਲੇ ਕੁਝ ਸਾਲਾਂ ਤੋਂ ਬਹੁਤ ਵਧੀਆ ਵਨਡੇ ਕ੍ਰਿਕਟ ਖੇਡਿਆ ਹੈ। ਇਸ ਲਈ ਸੀਰੀਜ਼ ਹਾਰਨ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਹਾਰ ਮੰਨਣੀ ਚਾਹੀਦੀ ਹੈ।' ਰੋਹਿਤ ਸੱਟ ਕਾਰਨ ਸੀਰੀਜ਼ ਦਾ ਹਿੱਸਾ ਨਹੀਂ ਸਨ ਪਰ ਉਨ੍ਹਾਂ ਨੇ ਮੰਨਿਆ ਕਿ ਦੱਖਣੀ ਅਫਰੀਕਾ ਦੀ ਸੀਰੀਜ਼ ਸਿਖਾਉਣ ਲਈ ਚੰਗੀ ਸੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।