IPL Auction 2019 LIVE: ਜਾਣੋ ਕਿਹਡ਼ਾ ਖਿਡਾਰੀ ਕਿਸ ਟੀਮ 'ਚ ਹੋਇਆ ਸ਼ਾਮਲ

12/18/2018 7:16:15 PM

ਜਲੰਧਰ—  ਆਈ. ਪੀ. ਐੱਲ. 2019 ਦੇ ਖਿਡਾਰੀਆਂ ਦੀ ਨਿਲਾਮੀ ਦੀ ਬੋਲੀ ਮੰਗਲਵਾਰ ਨੂੰ ਸ਼ੁਰੂ ਹੋਈ ਜਿਸ ਵਿਚ ਵਿੰਡੀਜ਼ ਦੇ ਖਿਡਾਰੀ ਸ਼ਿਮਰੋਨ ਹੈਟਮਾਇਰ 4 ਕਰੋਡ਼ 20 ਲੱਖ 'ਚ ਆਰ. ਸੀ. ਬੀ. ਵਲੋਂ ਖਰੀਦਿਆ ਗਿਆ। ਇਸ ਤੋਂ ਇਲਾਵਾ ਹਨੁਮਾ ਨੂੰ ਦਿੱਲੀ ਟੀਮ ਵਲੋਂ 2 ਕਰੋਡ਼ ਵਿਚ ਖਰੀਦਿਆ ਗਿਆ। ਇਸ ਤੋਂ ਇਲਾਵਾ ਪੰਜਾਬ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਦੀ ਪਹਿਲੇ ਰਾਊਂਡ ਲਈ ਬੋਲੀ ਨਹੀਂ ਲੱਗੀ। ਨਵੇਂ ਸ਼ਹਿਰ 'ਚ ਨੀਲਾਮੀ ਹੋਣ ਦੇ ਨਾਲ ਹੀ ਇਸ ਵਾਰ ਇਸ 'ਚ ਨਵੇਂ ਸੰਚਾਲਕ ਦਿਖਣਗੇ। ਇਹ ਆਈ. ਪੀ. ਐੱਲ. ਨੀਲਾਮੀ ਅਗਲੇ ਸਾਲ ਹੋਣ ਵਾਲੇ 12ਵੇਂ ਸੈਸ਼ਨ ਦੇ ਲਈ ਹੋਵੇਗੀ। ਦੱਸ ਦਈਏ ਕਿ ਇਸ ਸਾਲ 'ਚ ਆਈ. ਪੀ. ਐੱਲ. ਨੀਲਾਮੀ ਦੂਜੀ ਵਾਰ ਹੋਵੇਗੀ। ਇਸ ਤੋਂ ਪਹਿਲਾਂ ਜਨਵਰੀ 'ਚ 2018 ਸੈਸ਼ਨ ਦੇ ਲਈ ਨੀਲਾਮੀ ਹੋਈ ਸੀ, ਹਾਲਾਂਕਿ ਇਹ ਨੀਲਾਮੀ ਜਨਵਰੀ-ਫਰਵਰੀ 'ਚ ਹੀ ਹੁੰਦੀ ਹੈ ਪਰ ਅਗਲੇ ਸਾਲ ਵਿਸ਼ਵ ਕੱਪ ਤੇ ਭਾਰਤ 'ਚ ਹੋਣ ਵਾਲੀਆਂ ਚੋਣਾਂ ਦੇ ਚੱਲਦੇ ਆਈ. ਪੀ. ਐੱਲ. ਦਾ ਨਵਾਂ ਸੀਜ਼ਨ ਮਾਰਚ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਸੋਲਡ ਹੋਏ ਖਿਡਾਰੀ

ਹਨੁਮਾ ਵਿਹਾਰੀ 2 ਕਰੋਡ਼- ਦਿੱਲੀ ਕੈਪੀਟਲਜ਼

ਸ਼ਿਮਰੋਨ ਹੈਟਮਾਇਰ 4.20 ਕਰੋਡ਼- ਆਰ. ਸੀ. ਬੀ.

ਕਾਰਲੋਸ ਬ੍ਰੈਥਵੇਟ 5 ਕਰੋਡ਼- ਕੋਲਕਾਤਾ ਨਾਈਟ ਰਾਈਡਰਜ਼

ਅਕਸ਼ਰ ਪਟੇਲ 5 ਕਰੋਡ਼- ਦਿੱਲੀ ਕੈਪੀਟਲਸ

ਮੋਈਸਿਸ ਹੈਨਰਿਕਸ 1 ਕਰੋਡ਼ - ਕਿੰਗਜ਼ ਇਲੈਵਨ ਪੰਜਾਬ

ਗੁਰਕਿਰਤ ਸਿੰਘ 50 ਲੱਖ- ਆਰ. ਸੀ. ਬੀ.

ਜਾਨੀ ਬੇਅਰਸਟਾਅ 2.20 ਕਰੋਡ਼- ਸਨਰਾਈਜ਼ਰਸ ਹੈਦਰਾਬਾਦ

ਨਿਕੋਲਸ ਪੂਰਨ 4.20 ਕਰੋਡ਼- ਕਿੰਗਜ਼ ਇਲੈਵਨ ਪੰਜਾਬ

ਰਿਧਿਮਾਨ ਸਾਹਾ 1.20 ਕਰੋਡ਼- ਸਨਰਾਈਜ਼ਰਸ ਹੈਦਰਾਬਾਦ

ਜੈਦੇਵ ਉਨਾਦਕਤ 8.40 ਕਰੋਡ਼- ਰਾਜਸਥਾਨ ਰਾਇਲਸ

ਮੁਹੰਮਦ ਸ਼ਮੀ 4.80 ਕਰੋਡ਼- ਕਿੰਗਜ਼ ਇਲੈਵਨ ਪੰਜਾਬ

ਵਰੁਨ ਐਰੋਨ 2.40 ਕਰੋਡ਼- ਰਾਜਸਥਾਨ ਰਾਇਲਸ

ਲਸਿਥ ਮਲਿੰਗਾ 2 ਕਰੋਡ਼- ਮੁੰਬਈ ਇੰਡੀਅਨਸ

ਵਰੁਨ ਚਕਰਵਰਤੀ 8.40 ਕਰੋਡ਼- ਕਿੰਗਜ਼ ਇਲੈਵਨ ਪੰਜਾਬ

ਸ਼ਿਵਮ ਦੁਬੇ 5 ਕਰੋਡ਼- ਆਰ. ਸੀ. ਬੀ.

ਸਰਫਰਾਜ਼ ਖਾਨ 25 ਲੱਖ- ਕਿੰਗਜ਼ ਇਲੈਵਨ ਪੰਜਾਬ

ਅਨਮੋਲ ਪ੍ਰੀਤ 80 ਲੱਖ- ਮੁੰਬਈ ਇੰਡੀਅਨਸ

ਦੇਵਦੱਤ ਪੱਡੀਕਲ 20 ਲੱਖ- ਆਰ. ਸੀ. ਬੀ.

ਮੋਹਿਤ ਸ਼ਰਮਾ 5 ਕਰੋਡ਼- ਸੀ. ਐੱਸ. ਕੇ.

ਅੰਕੁਸ਼ ਬੈਂਸ 20 ਲੱਖ- ਦਿੱਲੀ ਕੈਪਿਟਲਸ

ਨਾਥੂ ਸਿੰਘ 20 ਲੱਖ- ਦਿੱਲੀ ਕੈਪੀਟਲਸ

ਕੌਲਿਨ ਇਨਗ੍ਰਾਮ 6.40 ਕਰੋਡ਼- ਦਿੱਲੀ ਕੈਪਿਟਲਸ

ਸੈਮ ਕੁਰੇਨ 7.20 ਕਰੋਡ਼- ਕਿੰਗਜ਼ ਇਲੈਵਨ ਪੰਜਾਬ

ਹੈਨਰਿਕ ਕਲਾਸੇਨ 50 ਲੱਖ- ਆਰ. ਸੀ. ਬੀ.

ਬਰਿੰਦਰ ਸਰਾਂ 3.40 ਕਰੋਡ਼- ਮੁੰਬਈ ਇੰਡੀਅਨਸ

ਲੋਕੀ ਫਾਰਗੁਸਨ 1.60 ਕਰੋਡ਼- ਕੋਲਕਾਤਾ ਨਾਈਟ ਰਾਈਡਰਜ਼

ਅਨਸੋਲਡ ਖਿਡਾਰੀ

ਯੁਵਰਾਜ ਸਿੰਘ

ਬੈਨ ਮੈਕਡਰਮੋਟ

ਨਮਨ ਓਝਾ

ਕਰਿਸ ਜਾਰਡਨ

ਕਰਿਸ ਵੋਕਸ

ਮਾਰਟਿਨ ਗਪਟਿਲ

ਬ੍ਰੈਂਡਮ ਮੈਕੁਲਮ

ਐਲੇਕਸ ਹੇਲਸ

ਚਿਤੇਸ਼ਵਰ ਪੁਜਾਰਾ 

ਮਨੋਜ ਤਿਵਾਰੀ

ਐਡਮ ਜੰਪਾ

ਮਨਨ ਵੋਹਰਾ

ਹਾਸ਼ਿਮ ਅਮਲਾ

ਜੇਸਨ ਹੋਲਡਰ

ਲਿਊਕ ਰੋਂਕੀ

ਮੋਰਨੀ ਮੌਰਕਲ

ਡੇਲ ਸਟੇਨ


Related News