ਹਮਵਤਨ ਧਾਕੜ ਖਿਡਾਰੀ ਰਾਡ ਲੇਵਰ ਨੇ ਕਿਰਗਿਓਸ ਦੇ ਰਵੱਈਏ ਦੀ ਕੀਤੀ ਨਿੰਦਾ

09/05/2019 11:25:28 AM

ਸਪੋਰਟਸ ਡੈਸਕ : ਆਸਟਰੇਲੀਆ ਦੇ ਮਹਾਨ ਟੈਨਿਸ ਖਿਡਾਰੀ ਰਾਡ ਲੇਵਰ ਨੇ ਹਮਵਤਨ ਨਿਕ ਕਿਰਗਿਓਸ ਦੇ ਬੁਰੇ ਰਵੱਈਏ ਦੀ ਆਲੋਚਨਾ ਕੀਤੀ ਹੈ। ਲੇਵਰ ਨੇ ਕਿਹਾ ਕਿ ਟੈਨਿਸ ਕੋਰਟ 'ਤੇ ਅਜਿਹੇ ਰਵੱਈਏ ਨਾਲ 24 ਸਾਲਾ ਕਿਰਗਿਓਸ ਦੇ ਖੇਡ 'ਤੇ ਪ੍ਰਭਾਵ ਪੈਂਦਾ ਹੈ। ਸਾਲ ਦੇ ਚੌਥੇ ਅਤੇ ਆਖਰੀ ਗ੍ਰੈਂਡਸਲੈਮ ਅਮਰੀਕਾ ਓਪਨ ਦੇ ਤੀਜੇ ਦੌਰ ਵਿਚ ਕਿਰਗਿਓਸ ਨੂੰ ਹਾਰ ਝਲਣੀ ਪਈ। ਉਹ ਪਿਛਲੇ 5 ਸਾਲਾਂ ਤੋਂ ਕਿਸੇ ਗ੍ਰੈਂਡਸਲੈਮ ਦੇ ਕੁਆਰਟਰ ਫਾਈਨਲ ਵਿਚ ਵੀ ਨਹੀਂ ਪਹੁੰਚ ਸਕੇ ਹਨ।

PunjabKesari

ਮੀਡੀਆ ਮੁਤਾਬਕ ਲੈਵਰ ਨੇ ਕਿਹਾ ਕਿ ਜ਼ਾਹਿਰ ਤੌਰ 'ਤੇ ਕਿਰਗਿਓਸ ਵਿਚ ਅਨੁਸ਼ਾਸਨ ਦੀ ਕਮੀ ਹੈ। ਲੇਵਰ ਆਪਣੇ ਕਲੈਂਡਰ ਗ੍ਰੈਂਡਸਲੈਮ ਦੀ 50ਵੀਂਂ ਵਰ੍ਹੇਗੰਢ 'ਤੇ ਉੱਥੇ ਆਏ ਹਨ। ਲੇਵਰ ਨੇ ਕਿਹਾ ਮੈਨੂੰ ਨਹੀਂ ਪਤਾ ਕਿ ਕੀਤ ਉਹ ਜਾਣਬੁੱਝ ਕੇ ਪਬਲੀਸਿਟੀ ਲਈ ਅਜਿਹਾ ਕਰ ਰਿਹਾ ਹੈ ਜਾਂ ਕੋ ਵਿਅਕਤੀਗਤ ਚੀਜ਼ ਹਾਸਲ ਕਰਨਾ ਚਾਹੁੰਦਾ ਹੈ, ਉਸ ਵਿਚ ਅਨੁਸ਼ਾਸਨ ਦੀ ਕਮੀ ਹੈ। ਕੋਰਟ 'ਤੇ ਆਪਣੇ ਰਵੱਈਏ ਕਾਰਨ ਕਿਰਗਿਓਸ ਆਪਣੇ ਖੇਡ 'ਤੇ ਧਿਆਨ ਨਹੀਂ ਦੇ ਪਾਉਂਦਾ। ਤੁਸੀਂ ਆਪਣੇ ਹੁਨਰ ਵਿਚ ਦਖਲ ਨਹੀਂ ਕਰਦੇ ਅਤੇ ਕਿਰਗਿਓਸ ਅਜਿਹਾ ਨਹੀਂ ਕਰ ਪਾ ਰਿਹਾ। ਉਹ ਆਪਣੇ ਹੁਨਰ ਵਿਚ ਦਖਲ ਦੇ ਰਿਹਾ ਹੈ ਜੋ ਉਸ ਦੇ ਲਈ ਨੁਕਸਾਨਦਾਇਕ ਹੈ।


Related News